ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫਾਤਮਾ-ਬੀਬੀ ਜੀ ! ਆਪਦੀਆਂ ਬਾਤਾਂ ਬਹੁਤ ਮਨ- ਮੋਹਣੇ ਵਾਲੀਆਂ ਹਨ, ਅਰ ਸੁਣ ਸੁਣਕੇ ਮੇਰਾ ਮਨ ਆਪਣੇ ਆਪੇ ਵਿਚ ਕੱਠਾ ਹੁੰਦਾ ਜਾਂਦਾ ਹੈ ਅਰ ਮੈਨੂੰ ਮਲੂਮ ਪੈਂਦਾ ਹੈ ਕਿ ਜੇ ਬਾਹਰਲੀਆਂ ਖਿੱਚਾ ਟੁੱਟ ਕੇ ਆਪਣੇ ਆਪ ਨਾਲ ਅੰਦਰ ਗੰਢ ਪੈ ਜਾਵੇ ਤਦ ਜ਼ਰੂਰ ਕੋਈ ਭਾਰਾ ਸੁੱਖ ਨਿਕਲੇਗਾ, ਪਰ ਆਪ ਮੈਨੂੰ ਚੰਗੀ ਤਰ੍ਹਾਂ ਸਮਝਾਓ । ਹੇ ਪਰਮੇਸੁਰ ਦੀ ਯਾਰੀ ! ਮੈਂ ਤੇਰੀ ਭਾਰੀ ਰਿਣੀ ਹਾਂ, ਮੇਰੇ ਸਿਰ ਜੋ ਜੋ ਉਪਕਾਰ ਤੂੰ, ਕੀਤੇ ਹਨ, ਮੈਂ ਦੋ ਨਹੀਂ ਸਕਦੀ, ਮੈਂ ਕਿਸੇ ਜੁਗ ਤੇਰੀ ਦੇਣੀਆਂ ਦੇਣ ਦੇ ਯੋਗ ਨਹੀਂ ਹਾਂ । ਜਿੱਥੇ ਅੱਗੇ ਮੇਰੇ ਔਗੁਣਾਂ ਵੱਲ ਅੱਖਾਂ ਮੀਟਕੇ ਅਰ ਆਪਣੀ ਦਿਆਲਤਾ ਵੱਲ ਤੱਕਕੇ ਤੂੰ ਮੇਰੇ ਪਰ ਕਿਰਪਾ ਕਰਦੀ ਰਹੀ ਹੈਂ ਹੁਣ ਬੀ ਮੇਰੇ ਤੇ ਮਿਹਰ ਕਰ ਤੇ ਮੇਰੇ ਭਰਮ ਦੇ ਛੇੜ ਕੱਟ ਦੇਹ ਸਤਵੰਤ ਕੌਰ-ਸੁਣ ਬੀਬੀ ! ਮੈਂ ਕੋਈ ਉਪਕਾਰ ਨਹੀਂ ਕੀਤਾ, ਉਪਕਾਰ ਕਰਨੇ ਵਾਲਾ ਗੁਰੂ ਹੈ। ਹਾਂ, ਜੇ ਕਿਸੇ ਦਾ ਭਲਾ ਇਸ ਨਿਕਾਰੀ ਦੇਹ ਦੇ ਰਸਤੇ ਹੋ ਜਾਵੇ ਤਦ ਦੇਹ ਦੀ ਸਫਲਤਾ ਹੈ। ਹੁਣ ਮੈਂ ਤੈਨੂੰ ਇਕ ਭੇਦ ਦੱਸਦੀ ਹਾਂ। ਮੇਰੇ ਨਾਲ ਕਰਾਰ ਕਰ ਕਿ ਤੂੰ ਸਿਰ ਜਾਏ ਪਰ ਤਦ ਬੀ ਇਹ ਭੇਤ ਕਿਸੇ ‘ਨਾ- ਤਿਆਰ ਬੰਦੇ ਨੂੰ ਨਹੀਂ ਦੱਸੇਂਗੀ। ਫਾਤਮਾ-ਮੈਂ ਨੇਮ ਕਰਦੀ ਹਾਂ, ਪਰ ਇਕ ਬੇਨਤੀ ਹੈ ਕਿ ਜਿ਼ਕਰ ਤੁਸਾਂ ਮੇਰੇ ਤੇ ਕਿਰਪਾ ਕੀਤੀ ਹੈ, ਜੇਕਰ ਕੋਈ ਸਮਾਂ ਮੈਨੂੰ ਆ ਲੱਗੇ ਤਾਂ ਉਸ ਵੇਲੇ ਕੀ ਕਰਾਂ ? ਸਤਵੰਤ ਕੌਰ-ਸਮਾਂ ਆ ਲੱਗੇ ਤਦ ਵਰਤੋ। ਇਹ ਕੋਈ ਸੂਮ ਦਾ ਧਨ ਥੋੜ੍ਹਾ ਹੈ ? ਇਹ ਸੱਚੇ ਸਤਿਗੁਰੂ ਜਗਤ ਦਾਤੇ ਦੀ ਦਾਤ ਹੈ ਜੋ ਹਰੇਕ ਲਈ ਖੁੱਲੀ ਤੋਂ ਅਮੁੱਲ ਪਈ ਹੈ, ਕੋਈ ਖਾਏ ਵਰਤੇ, ਵੰਡੇ। ਪਰ ਇੰਨੀ ਵਿਚਾਰ ਆਪ ਨੂੰ ਲੋੜੀਂਦੀ ਹੈ ਕਿ ਮੋਤੀਆਂ ਦੀ ਕਦਰ ਅੰਨ੍ਹੇ ਨਹੀਂ ਕਰ ਸਕਦੇ। ਅਰਧ ਏਹ ਕਿ -270

Digitized by Panjab Digital Library | www.panjabdigilib.org

-72-