ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਕਦਰਿਆਂ ਅਗੇ ਅਮੋਲਕ ਸਾਮਾਨ ਰੱਖੇ ਐਵੇਂ ਜਾਂਦੇ ਹਨ, ਉਥੇ ਸੱਚੇ ਸਤਿਗੁਰੂ ਦਾ ਇਹ ਹੁਕਮ ਹੈ ਕਿ ਪਹਿਲੇ ਨਕਦਰਿਆਂ ਕਦਰ ਕਰਨੀ ਸਿਖਾਲੋ, ਜਦ ਕਦਰ ਸਿੱਖ ਜਾਣ, ਫੇਰ ਦਾਤ ਗੁਰੂ ਕੀ ਵੰਡੀ ਹੀ ਜਾ ਰਹੀ ਹੈ ਆਪੇ ਕੜਛਾ ਮਿਲ ਜਾਂਦਾ ਹੈ, ਇਸ ਪਰ ਤੈਨੂੰ ਵਾਰਤਾ ਸੁਣਾਉਂਦੀ ਹਾਂ:—

ਇਕ ਅਨਪੜ੍ਹ ਪੰਡਤ ਨੇ ਇਕ ਰਾਜਾ ਨੂੰ ਵੱਸ ਕਰ ਲਿਆ। ਇਸ ਪੰਡਤ ਨੂੰ ਕੁਝ ਚਿਰ ਵਾਸਤੇ ਕਿਤੇ ਬਾਹਰ ਜਾਣਾ ਪੈ ਗਿਆ। 'ਰਾਜਾ ਮੇਰੇ ਵੱਸ ਵਿਚ ਰਹੇ' ਇਹ ਸੋਚਕੇ ਪੰਡਤ ਜਾਂਦਾ ਹੋਇਆ ਇਕ ਸਲੋਕ ਰਾਜਾ ਨੂੰ ਕੰਠ ਕਰਾ ਗਿਆ ਤੇ ਕਹਿ ਗਿਆ ਕਿ ਜੋ ਪੰਡਿਤ ਆਵੇ ਇਸ ਦੇ ਅਰਥ ਪੁੱਛੀੰ, ਜੋ ਦੱਸੇ ਕਿ 'ਦੇਵੀ ਪੀੜ੍ਹੇ ਤੇ ਬੈਠੀ ਮਰੁੰਡੇ ਖਾਂਦੀ ਹੈ ਉਸ ਨੂੰ ਪੰਡਿਤ ਜਾਣੀ, ਦੂਜੇ ਨੂੰ ਮੂਰਖ। ਹੁਣ ਜੋ ਪੰਡਿਤ ਰਾਜਾ ਪਾਸ ਆਵੇ ਏਹ ਅਰਥ ਨਾ ਕਰ ਸਕਣ ਕਰਕੇ ਰਾਜਾ ਤੋਂ ਅਨਾਦਰ ਲੈਕੇ ਜਾਵੇ, ਕਿਉਂਕਿ ਉਹ ਸਾਰੇ ਦਰੁਸਤ ਅਰਥ ਦੱਸਦੇ ਸਨ, ਪਰ ਰਾਜੇ ਨੂੰ ਜੋ ਅਰਥ ਯਾਦ ਕਰਾਏ ਗਏ ਸਨ ਸੋ ਗ਼ਲਤ ਸਨ। ਇਕ ਵੇਰ ਉਥੇ ਪੰਡਿਤ ਕਾਲੀਦਾਸ ਜੀ ਆ ਗਏ । ਉਹ ਜਾਣਦੇ ਸਨ ਕਿ ਰਾਜਾ ਮੂਰਖ ਹੈ। ਐਵੇਂ ਵਿਦਵਾਨਾਂ ਦਾ ਅਨਾਦਰ ਕਰਦਾ ਹੈ, ਇਸ ਨੂੰ ਚਾਨਣ ਦੇਣਾ ਚਾਹੀਏ। ਸੋ ਜਦ ਰਾਜਾ

ਨੇ ਅਰਥ ਉਸ ਤੋਂ ਬੀ ਪੁੱਛਿਆ, ਤਦ ਕਾਲੀਦਾਸ ਨੇ ਕਿਹਾ ਕਿ ਇਸ ਦੇ ਅਰਥ ਵਾਸਤੇ ਛੇ ਮਹੀਨੇ ਚਾਹੀਦੇ ਹਨ ਅਰ ਹਰ ਦਿਨ ਆਪ ਦੋ ਚਾਰ ਘੜੀਆਂ ਮੇਰੇ ਨਾਲ ਰਹੋ, ਐਵੇਂ ਇਸ ਦੇ ਅਰਥ ਨਹੀਂ ਲੱਗ ਸਕਦੇ । ਗੱਲ ਕੀਹ ਛੇ ਮਹੀਨੇ ਵਿਚ ਕਾਲੀਦਾਸ ਨੇ ਰਾਜਾ ਨੂੰ ਵ੍ਯਾਕਰਣ ਵਿਦ੍ਯਾ ਤੇ ਕੁਛ ਕਾਵ੍ਯ ਕੋਸ਼ ਪੜ੍ਹਾ ਦਿੱਤੇ ਤੇ ਕਹਿਣ ਲੱਗਾ: ਲਓ ਰਾਜਾ ਜੀ! ਹੁਣ ਆਪ ਇਸ ਸ਼ਲੋਕ ਦਾ ਅਰਥ ਆਪੇ ਕਰੋ। ਜਦ ਰਾਜਾ ਨੇ ਆਪੋ ਅਰਥ ਕੀਤਾ ਤਦ ਠੀਕ ਅਰਥ ਉਹੋ ਕੀਤਾ ਜੋ ਸਾਰੇ ਪੰਡਿਤ ਕਰਦੇ

-੭੩-