ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁੰਦੇ ਸਨ, ਨਾ ਦੇਵੀ ਨਿਕਲੀ, ਨਾ ਪੀੜਾ ਤੇ ਨਾ ਮਰੁੰਡੇ । ਭਾਵ ਇਸ ਦਾ ਇਹ ਹੈ ਕਿ ਰਾਜਾ ਨੂੰ ਸੱਚੇ ਅਰਥ ਦੀ ਸੋਝੀ ਤੇ ਕਦਰ ਨਹੀਂ ਸੀ, ਕਾਲੀਦਾਸ ਨੇ ਉਸ ਨੂੰ ਪਛਾਣ ਤੇ ਕਦਰ ਕਰਨੀ ਸਿਖਾਲ ਦਿੱਤੀ। ਜਦ ਪਛਾਣ ਤੇ ਕਦਰ ਕਰਨੀ ਸਿੱਖ ਗਿਆ ਤਦ ਅਰਥ ਸਪਸ਼ਟ ਸਨ, ਕਿਤੇ ਲੁਕੇ ਸਨ ਹੀ ਨਹੀਂ। ਇਸ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ— “ਰਾਮ ਪਦਾਰਥੁ ਪਾਇਕੈ ਕਬੀਰਾ ਗਾਂਠਿ ਨ ਖੋਲ ॥ ਨਹੀ ਪਟਣੁ ਨਹੀ ਪਾਰਖੁ ਨਹੀ ਗਾਹਕੁ ਨਹੀ ਮੋਲ ॥ -"ਕਬੀਰ ਰਾਮਰਤਨ ਮੁਖੁ ਕੋਥਰੀਪਾਰਖੁ ਆਗੇ ਖੋਲਿ ॥ ਕੋਈ ਆਇ ਮਿਲੈਗੇ ਗਾਹਕੀ ਲੋਗੋਂ ਮਹਰੀ ਮੇਲਿ ॥ ਇਸ ਦਾ ਇਹ ਅਰਥ ਨਹੀਂ ਕਿ ਇਸ ਨੂੰ ਰੁਪਈਏ ਲੈਕੇ ਸੱਚੀ ਮੁੱਚੀ ਮਹਿੰਗੇ ਮੁੱਲ ਤੇ ਵੇਚਣਾ ਹੈ। ਮਹਿੰਗੇ ਮੁੱਲ ਦਾ ਤਾਤ- ਪਰਜ ਕੇਵਲ ਕਦਰ ਹੈ । ਨਕਦਰੇ ਨੂੰ ਦਿੱਤਾ ਪਦਾਰਥ ਵਿਅਰਥ ਜਾਂਦਾ ਹੈ, ਜੈਸੇ ਅੰਨ ਦੇ ਹੱਥ ਦੀਵਾ ਧਰ ਦੇਣਾ ਹੁੰਦਾ ਹੈ। ਹਾਂ, ਪਰਉਪਕਾਰੀਆਂ ਦਾ ਧਰਮ ਇਹ ਹੈ ਕਿ ਪਹਿਲੇ ਹਨ ਤੇ ਅਵਿੱਦਯਾ ਦੇ ਛੋੜ ਕੱਟਣ ਅਰ ਕਦਰ ਦਾ ਦੀਵਾ ਜਗਾ ਦੇਣ। ਫੇਰ ਇਹ ਪਦਾਰਥ ਬਖਸ਼ਿਆ ਗੁਣਕਾਰ ਹੁੰਦਾ ਹੈ। ਸਤਿ ਧਰਮ ਦਾ ਉਪਦੇਸ਼ ਕਰਨੇ ਤੋਂ ਪਹਿਲੇ ਧਰਮ ਦੀ ਪਿਆਸ ਉਤਪਤ ਕਰਨੀ ਚਾਹੀਏ। ਜਦ ਤਕ ਲੋੜ ਨਹੀਂ, ਕਦਰ ਨਹੀਂ, ਤਦ ਤਕ ਕਿਸੇ ਨੇ ਪਦਾਰਥ ਨੂੰ ਕੀ ਕਰਨਾ ਹੈ। ਨਕਦਰੇ ਨੂੰ ਦੱਸਿਆਂ ਪਦਾਰਥ ਦਾ ਅਨਾਦਰ ਤੇ ਆਪਣੇ ਆਪ ਨੂੰ ਦੁੱਖ ਪਹੁੰਚਦਾ ਹੈ। ਇਸ ਗੱਲ ਨੂੰ ਇਕ ਕਹਾਣੀ ਪਾਕੇ ਸਿਆਣੇ ਦੱਸਿਆ ਕਰਦੇ ਹਨ ਕਿ ਇਕ ਉੱਚੇ ਬਿੱਛ ਪਰ ਇਕ ਬਿੱਜੜੇ ਨੇ ਆਲ੍ਹਣਾ

  • ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥

- ਨਾਨਕ ਤਾਕੈ ਬਲਿ ਬਲਿ ਜਾਸਾ ॥ ਸੁਖਮਨੀ -28-

Digitized by Panjab Digital Library | www.panjabdigilib.org

-74-