ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਣਾਇਆ। ਇਕ ਦਿਨ ਮੀਂਹ ਟੁੱਟਕੇ ਲੱਥਾ। ਬਿੱਜੜਾ ਬਿੱਜੜੀ ਨਿੱਘੇ ਹੋਏ ਘਰ ਵਿਚ ਬੈਠੇ ਸਨ ਅਰ ਦੋ ਟਟੈਣੇ ਵਿਚ ਰੱਖੇ ਹੋਏ ਸਨ, ਜਿਨ੍ਹਾਂ ਕਰਕੇ ਘਰ ਚਾਨਣਾ ਚਰਾਗ਼ ਹੋ ਰਿਹਾ ਸੀ। ਇਸ ਵੇਲੇ ਇਕ ਬਾਂਦਰ ਗੁਰੂ ਠੁਰੂ ਕਰਦਾ ਇਕ ਟਾਹਣੀ ਤੋਂ ਦੂਜੀ ਟਾਹਣੀ ਪਰ ਟੱਪਦਾ ਦੁਖੀ ਹੋ ਰਿਹਾ ਸੀ । ਦੁਖੀ ਦੇਖਕੇ ਬਿੱਜੜੇ ਨੇ ਉਪਦੇਸ਼ ਦਿਤਾ ਕਿ ਹੇ ਮਨੁੱਖ ਸੂਰਤ ਜੰਤੂ, ਦੋ ਹੱਥਾਂ ਪੈਰਾਂ ਵਾਲੇ ! ਜੇ ਤੂੰ ਪਹਿਲੇ ਘਰ ਬਣਾ ਛੱਡਦੋਂ ਤਾਂ ਅੱਜ ਕਿਉਂ ਦੁਖੀ ਹੁੰਦਾਂ। ਬਾਂਦਰ ਨੂੰ ਗੁੱਸਾ ਆਇਆ ਕਿ ਇਹ ਕੌਣ ਹੈ ਜੋ ਮੈਨੂੰ ਉਪਦੇਸ਼ ਕਰਦਾ ਹੈ । ਝੁੰਜਲਾਕੇ ਝੱਟ ਬਿੱਜੜੇ ਦਾ ਆਲ੍ਹਣਾ ਵਲੂੰਧਰ ਦਿੱਤਾ। ਸੋ ਬੀਬੀ ! ਨਕਦਰੇ ਨੂੰ ਧਰਮ ਦਾ ਉਪਦੇਸ਼ ਯੋਗ ਨਹੀਂ, ਉਸ ਲਈ ਪਹਿਲਾਂ ‘ਧਰਮ ਦੀ ਕਦਰ ਕਰਨੇ ਦਾ ਉਪਦੇਸ਼ ਠੀਕ ਹੈ। ਸੁਣ ਬੀਬੀ ! ਸਭ ਤੋਂ ਪਹਿਲੇ ਲੋੜ ਹੈ ਇਹ ਕਿ ਸਾਡਾ ਸੁਭਾਉ ਨੇਕੀ ਸਿੱਖੋ, ਬੁਰਾ ਕਰਨੋਂ ਰੁਕੇ, ਪਾਪ ਤੋਂ ਡਰੇ, ਮਾੜੀਆ ਰੁਚੀਆਂ ਉਤੇ ਕਾਬੂ ਪਾਵੇ, ਆਪਣੇ ਆਪ ਤੇ ਵੱਸ ਪਾਉਣ ਦੀ ਜਾਚ ਸਿੱਖੇ, ਇਸ ਕੰਮ ਲਈ ਬਾਣੀ ਦੀ ਸਹੈਤਾ ਲਵੇ।ਮਨ ਸਫਾ ਹੋਵੇ ਤੇ ਬਦੀ ਵਲੋਂ ਸਹਿਜਾਂ ਨਾਲ ਮੁੜੇ, ਇਸੇ ਕਰਕੇ ਗੁਰੂ ਜੀ ਨੇ ਬਾਣੀ ਦਾ ਅਭਿਯਾਸ ਮੁੱਖ ਰੱਖਿਆ ਹੈ। ਬਾਣੀ ਹੋਦੇ ਨੂੰ ਸ਼ੁਧ ਕਰਦੀ ਹੈ, ਅਰ ਵਿਕਾਰਾਂ ਨੂੰ ਦੂਰ ਕਰਦੀ ਹੈ, ਇਨ੍ਹਾਂ ਦੋਹਾਂ ਗੱਲਾਂ ਦੇ ਨਾਲ ਹੀ ਪ੍ਰੇਮ ਨੂੰ ਵਧਾਉਂਦੀ ਹੈ। ਏਹ ਤਰੀਫਾਂ ਹੋਰ ਕਿਸੇ ਕਰਮ ਵਿਚ ਨਹੀਂ ਹਨ। ਇਸ ਕਰਕੇ ਇਹ ਮੁੱਖ ਕਰਮਾਂ ਵਿਚੋਂ ਚੋਟੀ ਦਾ ਮੁੱਖ ਕਰਮ ਹੈ ਅਰ ਇਸੇ ਕਰਕੇ ਹੁਣ ਤਕ ਤੈਨੂੰ ਬਾਣੀ ਦੇ ਅਯਾਸ ਵਿਚ ਹੀ ਲਾਈ ਰੱਖਿਆ ਸੀ। ਹੁਣ ਤੈਨੂੰ ਮੈਂ ਉਹ ਭੇਤ ਦੱਸਦੀ ਹਾਂ ਜਿਸ ਕਰਕੇ ਤੇਰਾ ਹੁਦਾ ਐਸਾ ਨਿਰਮਲ ਹੋ ਜਾਵੇ ਕਿ ਜਿਸ ਵਿਚ ਪਰਮੇਸ਼ੁਰ ਦਾ ਪ੍ਰਤਿਬਿੰਬ ਝਲਕ ਪਵੇ ਅਰ ਤੂੰ ਅੱਠ ਪਹਿਰ ਉਸ ਦੇ ਮੇਲ ਵਿਚ ਰਹੇਂ । -24-

Digitized by Panjab Digital Library www.panjabdigilib.org

-75-