ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/82

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੈਨੂੰ ਪਤਾ ਨਹੀਂ ਕਿ ਤੁਹਾਨੂੰ ਦੱਸਣਾ ਮੇਰੇ ਧਰਮ ਭਰਾਵਾਂ ਨੂੰ ਕੈਸਾ ਲੱਗੇ, ਯਾ ਪੰਥ ਦਾ ਕੀ ਹੁਕਮ ਹੋਵੇ, ਪਰ ਮੈਂ ਤੁਹਾਡੇ ਵਿਚ ਸਫਾਈ ਦੀ ਝਲਕ ਦੇਖਦੀ ਹਾਂ, ਇਸ ਕਰਕੇ ਮੈਂ ਬੇਵਸੀ ਹੋਈ ਹੋਈ ਦੱਸਦੀ ਹਾਂ। ਤੁਹਾਡੀ ਦਸ਼ਾ ਵੈਰਾਗ ਤੇ ਪ੍ਰੇਮ ਨੇ ਐਸੀ ਕਰ ਦਿੱਤੀ ਹੈ ਕਿ ਦੱਸੇ ਬਾਝ ਤੁਹਾਡਾ ਹੁਣ ਜੀਵਨ ਸੁਖੀ ਰਹਿਣਾ ਕਠਨ ਹੈ। (ਜ਼ਰਾ ਅਝਕ ਕੇ) ਪਰ ਮੈਂ ਕੀ ਕਰਾਂ? ਪਿਤਾ ਜੀ ਨੇ ਗੁਰਮੁਖਤਾਈ ਦੀਆਂ ਗੱਲਾਂ ਤਾਂ ਦੱਸਕੇ ਕੁਛ ਕਰਵਾਈਆਂ ਹੋਈਆਂ ਸਨ। ...ਹਾਂ ਸੱਚੀ...ਹੁਣ ਮੌਕਾ ਹੈ...ਹਾਂ, ਪਰ ਫੇਰ ਬੀ ਅਞਾਣੀ ਹਾਂ,...ਅਜ ਦਾ ਦਿਨ ਠਹਿਰ, ਮੈਂ ਰਾਤ ਬਾਹਰ ਜਾਵਾਂਗੀ, ਇਕ ਗੁਰਮੁਖ ਪਿਆਰੇ ਦੇਸ਼ ਤੋਂ ਏਥੇ ਆਏ ਹੋਏ ਹਨ, ਉਨ੍ਹਾਂ ਨੂੰ ਪੁੱਛਕੇ ਕੱਲ ਪਰਸੋਂ ਤੈਨੂੰ ਆ ਦੱਸਾਂਗੀ।

ਇਹ ਸੁਣਕੇ ਫਾਤਮਾ ਬੋਲੀ-ਬੀਬੀ ਜੀ! ਜਿਵੇਂ ਆਪਦੀ ਰਜ਼ਾ, ਕਹਿਣਾ ਯੋਗ ਨਹੀਂ, ਪਰ ਮੇਰਾ ਖੋਟਾ ਦਿਲ ਰਹਿ ਨਹੀਂ ਸਕਦਾ, ਕਿਤੇ ਆਪ ਜਾਕੇ ਮੁੜ ਨਾ ਆਏ ਤਾਂ ਮੈਂ ਕੀ ਕਰਸਾਂ।

ਸਤਵੰਤ ਕੌਰ-ਬੀਬੀ ਜੀ! ਸਿੱਖ ਝੂਠ ਨਹੀਂ ਬੋਲਿਆ ਕਰਦੇ, ਮੈਂ ਜਦ ਦੇਸ਼ ਨੂੰ ਜਾਵਾਂਗੀ ਖਬਰ ਕਰਕੇ ਜਾਵਾਂਗੀ, ਚੁੱਪ ਕੀਤੇ ਤੇ ਚੋਰੀ ਨਹੀਂ ਜਾਵਾਂਗੀ।

ਗੱਲ ਇਹ ਹੈ ਕਿ ਮੈਨੂੰ ਭਾਗਾਂ ਨਾਲ ਇਥੇ ਉਹ ਗੁਰੂ ਕੇ ਲਾਲ ਮਿਲ ਗਏ ਹਨ, ਜਿਨ੍ਹਾਂ ਨੇ ਮੇਰੇ ਪਰ ਬੜੀ ਕ੍ਰਿਪਾ ਕੀਤੀ ਹੈ। ਜਿੰਨੇ ਦਿਨ ਮੈਂ ਤੁਹਾਥੋਂ ਵਿਛੁੜਕੇ ਬਾਹਰ ਰਹੀ ਹਾਂ, ਬਹੁਤ ਦਿਨ ਉਨ੍ਹਾਂ ਦੀ ਸੰਗਤ ਕਰਦੀ ਰਹੀ ਹਾਂ। ਪਿਤਾ ਜੀ ਦੇ ਬੀਜੇ ਹੋਏ ਬੀਜ ਨੂੰ ਉਨ੍ਹਾਂ ਨੇ ਪ੍ਰਫੁੱਲਤ ਕਰ ਦਿੱਤਾ ਹੈ। ਜੋ ਗੱਲਾਂ ਮੈਂ ਅੱਜ ਕੀਤੀਆਂ ਹਨ ਉਨ੍ਹਾਂ ਦੀ ਮਿਹਰ ਹੋਈ ਹੈ। ਇੱਕ ਗੱਲ ਦੀ ਮੈਨੂੰ ਸ਼ੰਕਾ ਹੈ ਉਹ ਮੈਂ ਉਨ੍ਹਾਂ ਤੋਂ ਨਵਿਰਤ ਕਰਕੇ ਤੁਹਾਨੂੰ ਫੇਰ ਆਕੇ ਦੱਸਾਂਗੀ?

ਇਸ ਪ੍ਰਕਾਰ ਦੇ ਬਚਨ ਬਿਲਾਸ ਦੇ ਮਗਰੋਂ ਸਤਵੰਤ ਕੌਰ

-੭੬-