ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੇ ਆਯਾ ਲਈ, ਅਰ ਮੁੜਕੇ ਮਰਦਾਨਾ ਭੇਸ ਕਰਕੇ ਚੁਪਾਤੀ ਬਾਹਰ ਨਿਕਲ ਗਈ ਅਰ ਇਕ ਲੁਕਵੇਂ ਟਿਕਾਣੇ ਵਿਚ, ਜਿਥੇ ਉਹ ਗੁਰੂ ਕੇ ਪਿਆਰੇ ਰਹਿੰਦੇ ਸਨ, ਉਹਨਾਂ ਨੂੰ ਜਾ ਮਿਲੀ । --0- ੧੪, ਕਾਂਡ । ਆਪਣੇ ਠੀਕ ਇਕਰਾਰ ਸਿਰ ਦੋ ਦਿਨ ਮਗਰੋਂ ਸਤਵੰਤ ਕੌਰ ਆਪਣੇ ਬਚਨਾਂ ਦੀ ਬੁੱਧੀ ਫੇਰ ਫਾਤਮਾ ਦੇ ਘਰ ਗੁਪਤ ਰਸਤੇ ਥਾਣੀਂ ਆਈ। ਫਾਤਮਾ ਨੂੰ ਵੇਖਕੇ ਚੰਦ ਚੜ੍ਹ ਗਿਆ, ਕਈ ਵਾਰਨੇ ਤੇ ਫੇਰੇ ਗਈ। ਸਤਵੰਤ ਕੌਰ ਨੇ ਭੀ ਹਿਤ ਨਾਲ ਵਰਤਾਉ ਕੀਤਾ । ਇਹ ਵੇਲਾ ਸੰਝਦਾ ਸੀ।ਸੋ ਰਾਤ ਤਾਂ ਬੀਤੀ। ਤੜਕੇ ਚਾਰ ਵਜੇ ਉੱਠਕੇ ਫਾਤਮਾ ਇਸ਼ਨਾਨ ਕਰਕੇ ਸੂਛ ਬਸ ਪਹਿਨਕੇ ਚੁੱਪ ਚੁਪਾਤੀ ਸਤਵੰਤ ਕੌਰ ਪਾਸ ਗਈ। ਅੱਗੋਂ ਉਹ ਪ੍ਰੇਮ ਦੀ ਪੁਤਲੀ ਆਪਣੇ ਆਪ ਵਿਚ ਮਗਨ ਬੈਠੀ ਸੀ । ਇਹ ਬੀ ਪਾਸ ਬੈਠ ਗਈ। ਸਹਿਜੇ ਸਹਿਜੇ ਪਾਠ ਕਰਦੀ ਰਹੀ। ਕੋਈ ਪੰਜ ਵਜੇ ਸਤਵੰਤ ਕੌਰ ਨੇ ਅੱਖਾਂ ਖੋਲ੍ਹੀਆਂ, ਚਿਹਰਾ ਲਾਲ ਭੁੱਖ ਭਖ ਕਰਦਾ ਸੀ, ਨੇਤਾਂ ਦੀ ਜੋਤ ਝੱਲੀ ਨਹੀਂ ਜਾਂਦੀ ਸੀ। ਫਾਤਮਾ ਵੱਲ ਤੱਕਕੇ ਬੋਲੀ-ਭੈਣ ਜੀ ! ਗੁਰੂ ਨਾਨਕ ਦੇਵ ਜੀ ਨੇ ਕਲਜੁਗ ਦੇ ਵਿਚ ਇਕ ਅਗੰਮ ਦਾ ਖੂਹ ਪੱਟਿਆ, ਉਸ ਸੋਮੇ ਪਰ ਸੁੰਦਰ ਮੰਦਰ ਪਵਾਇਆ, ਉਸ ਵਿਚ ਜਲ ਦਾ ਸੁੰਦਰ ਹੌਜ਼ ਬਣਾਕੇ ਐਸੀ ਕਲਾ ਲਾ ਦਿੱਤੀ ਕਿ ਉਹ ਹੌਜ਼ ਹਰ ਵੇਲੇ ਭਰਪੂਰ ਰਹਿੰਦਾ ਹੈ, ਕੋਲ ਛੰਨੇ ਗੜਵੀਆਂ ਪਾਸ ਧਰੇ ਹਨ ਤਾਂ ਜੋ ਥੱਕਿਆ ਟੁੱਟਿਆ ਦੁਖੀ ਜੋ ਆਵੇ ਸੋ ਪੀਕੇ ਸੁਖੀ ਹੋਵੇ। ਸ ਜਿਹੜਾ ਕੋਈ ਪਿਛੋਂ ਦਾ ਬਲੀ ਇਥੇ ਆਕੇ ਉਹਨਾਂ ਦੇ ਇਸ ਹੁਕਮ ਪਰ ਖੜਾ ਹੋ ਜਾਵੇ ‘ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ' ਉਹ ਤਾਂ ਆਪ ਇਸ ਪਾਣੀ ਨੂੰ ਪੀਵੇ, ਨ੍ਹਾਵੇ,

Digitized by Panjab Digital Library | www.panjabdigilib.org

-77-