ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਡਾਵੇ, ਕੁਝ ਕਰੇ ਉਸ ਦੇ ਵੱਜ ਸਭ ਕੁਝ ਹੈ, ਪਰ ਐਸਾ ਜੀਵ ਕੁੜਾਂ ਵਿਚ ਕੋਈ ਹੁੰਦਾ ਹੈ। ਦੂਸਰੇ ਹਮਾਤੜ ਜੀਵਾਂ ਲਈ ਸਤਿਸੰਗਤ ਦੀ ਸਹਾਇਤਾ ਦੀ ਲੋੜ ਹੈ।ਓਹ ਸਤਿਸੰਗਤ ਦੇ ਨਾਲ ਇਥੇ ਅੱਪੜਦੇ ਹਨ। ਸਤਿਸੰਗਤ ਉਹਨਾਂ ਨੂੰ ਕੋਲ ਭਰ ਭਰ ਕੇ ਪਿਲਾਉਂਦੀ ਹੈ ਅਰ ਸਨਸਨੇ ਉਹ ਰਸਲੀਨ ਤੇ ਰਜ਼ਾ ਪਰ ਖੜੇ ਹੋ ਜਾਂਦੇ ਹਨ ।ਸੋ ਗੁਰੂ ਤਾਂ ਗੁਰੂ ਨਾਨਕ ਦੇਵ ਜੀ ਹਨ ਧਰਾਂ ਦੇ ਗੁਰੂ ਹਨ, ਅਕਾਲ ਪੁਰਖ ਦੇ ਸਾਜੇ ਨਿਵਾਜੇ ਗੁਰੂ ਗੋਬਿੰਦ ਰੂਪ ਹਨ।ਮਾਲਕ ਰਕ ਓਹ ਹਨ।ਮੇਰਾ ਤੇਰਾ ਸੰਬੰਧ ਸਤਿਸੰਗਤ ਦਾ ਹੈ, ਜਿੱਕਰ ਸਤਿਸੰਗਤ ਵਿਚੋਂ ਮੈਂ ਕਿਤਾਰਥ ਹੋਈ ਹਾਂ ਇਕ ਹੀ ਤੂੰ ਹੁੰਦੀ ਹੈਂ, ਜੋ ਪਿਆਲਾ ਮੈਨੂੰ ਖੁੱਲੇ ਦਿਲ ਪੀਣ ਨੂੰ ਸਤਸੰਗਤ ਵਲੋਂ ਦਿੱਤਾ ਗਿਆ ਸੀ ਉਹ ਪਿਆਲਾ ਤੈਨੂੰ ਮੈਂ ਦਿੰਦੀ ਹਾਂ, ਗੁਰ ਨਾਨਕ ਦੀ ਦਾਤ ਅਤੁੱਟ ਹੈ।ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ।‘ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥ ਸੋ ਉਹ ਪਿਆਲਾ ਤੁਹਾਡੇ ਲਈ ਹਾਜ਼ਰ ਹੈਂ, ਪੀਓ, ਦਿਨ ਰਾਤ ਪੀਓ ਅਰੁ ਸਦਾ ਖੀਵੇ ਬਣੇ ਰਹੇ । ਇਹ ਕਹਿਕੇ ਸਤਵੰਤ ਕੌਰ ਨੇ ਖਾਲਸੇ ਵਿਚ ਅੰਮ੍ਰਿਤ ਦੀ ਮਰਿਯਾਦਾ ਦਾ ਵੇਰਵਾ ਦੱਸਿਆ। ਫਿਰ ਸਮਝਾਇਆ ਕਿ ਉਹ ਮਰਿਯਾਦਾ ਤੇਰੇ ਲਈ ਹੋ ਸਕਣੀ ਕਠਨ ਹੈ, ਇਸ ਕਰਕੇ ਹਾਲੇ ਮੈਂ ਤੈਨੂੰ ਨਾਮ ਵਿਚ ਲਾ ਦਿੰਦੀ ਹਾਂ, ਉਹ ਸਮਾਂ ਬੀ ਗੁਰੁ ਲੈ ਆਵੇਗਾ ਜਦ ਸਹਿਜਧਾਰੀਆਂ ਨੂੰ ਸਾਡੇ ਵਿਚ ਨਾਮ ਦੀ ਦਾਤ ਮਿਲ ਜਾਵੇਗੀ। ਇਹ ਕਹਿਕੇ ਸਤਵੰਤ ਕੌਰ ਨੇ ਉਸ ਨੂੰ ਫੇਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿਚ ਲਾ ਦਿਤਾ। ਫਾਤਮਾ ਅੱਗੇ ਜਪੁਜੀ ਸਾਹਿਬ ਦਾ ਪਾਠ ਕਰਦੀ ਸੀ ਤੇ ਮੂਲਮੰਤ੍ਰ ਦਾ ਜਾਪ ਕਰਦੀ ਸੀ। ਸਤਵੰਤ ਕੌਰ-ਫਾਤਮਾ ਬੀਬੀ, ਸਾਡਾ ਮਨ ਸੋਚਾਂ ਵਿਚ

Digitized by Panjab Digital Library | www.panjabdigilib.org

-78-