ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿੰਦਾ ਹੈ।ਜਿਹੀਆਂ ਸੋਚਾਂ ਤੇਰ੍ਹਾ ਸੁਭਾਵ, ਜਾਂ ਜੇਹਾ ਸੁਭਾਵ ਤੇਹੀ ਸੋਚ ! ਸਾਡਾ ਸੁਭਾਵ ਚੰਗਾ ਨਹੀਂ।ਜ ਅਸੀਂ ਚੰਗੇ ਤੋਂ ਚੰਗੇ ਅਰਥਾਤ ਪਰਮੇਸ਼ੁਰ ਦੀ ਸੋਚ ਹਰ ਵੇਲੇ ਰੱਏ ਅਸੀਂ ਚੰਗੇ ਹੋ ਜਾਵਾਂਗੇ। ਸੋਂ ਸਾਡੀ ਸੋਚ ਵਿਚ ਸਦਾ ਰੁੱਖ ਰਹੇ, ਅਰਥਾਤ ਅਸੀਂ ਰੱਬ ਨੂੰ ਯਾਦ ਰੱਖੀਏ, ਸਿਮਰਦੇ ਰਹੀਏ। ‘ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ । ' ਜੋ ਮਨ ਕਰਕੇ ਅਸੀਂ ਸਿਮਰਨ ਵਿਚ ਰਹਿ ਨਹੀਂ ਸਕਦੇ ਤਾਂ ਅਸੀਂ ਪਰਮੇਸ਼ਰ ਦੇ ਨਾਮ ਦਾ ਜਪੁ ਕਰੀਏ। ਜਪੁ ਕਰਨ ਨਾਲ ‘ਨਾਮ’ ਸਿਮਰਨ ਵਿਚ ਆ ਜਾਂਦਾ ਹੈ। ਸੋ ਤੁਸੀਂ ਪਰਮੇਸ਼ੁਰ ਦਾ ਨਾਮ, ਜੋ ਮੈਂ ਦੱਸਿਆ ਹੈ ‘ਵਾਹਿਗੁਰੂ`, ਇਸਦਾ ਜਪ ਕਰਨਾ ਹੈ | ਰਸਨਾ ਨਾਲ ਜਪਣ ਨੂੰ ਨਾਮ ਜਪਣਾ ਕਹਿੰਦੇ ਹਨ। ਧਿਆਨ ਯਾ ਖਿਆਲ ਯਾ ਤਵੱਜੋ ਇਸ ਨਾਮ ਵਿਚ ਰੱਖਣੀ। ਹੋਰ ਸੋਚਾਂ ਵਿਚ ਜਾਂਦੇ ਮਨ ਨੂੰ ਵਰਜਦੇ ਰਹਿਣਾ। ਐਉਂ ਜਪ ਨਾਲ ‘ਸਾਈਂ ਦੀ ਯਾਦ ਅੰਦਰ ਘਰ ਕਰ ਲਏਗੀ। ਇਸਦਾ ਅਸਰ ਇਹ ਹੋਵੇਗਾ ਕਿ ਮਨ ਆਪੇ ਵਿਚ ਜੁੜੇਗਾ । ਰੱਬ ਦੀ 'ਹੈ' ਅੰਦਰ ਪ੍ਰਤੀਤ ਹੋਇਆ ਕਰੇਗੀ। ਮਨ ਇੰਦਿਆਂ ਨੂੰ ਬਾਹਰ ਧਾਵਨੋਂ ਵਰਜੇਗਾ ਤੇ ਸਰੀਰਕ ਰਸ ਜ਼ੋਰ ਘੱਟ ਪਾ ਸਕਿਆ ਕਰਨਗੇ। ਫੇਰ ਇਕ ਸੱਛਤਾ ਜੈਸੀ ਅੰਦਰ ਭਾਸੇਗੀ ਆਪਾ ਨਿਰਮਲ ਨਿਰਮਲ ਤੇ ਸੁਹਣਾ ਸੋਹਣਾ ਲੱਗੇਗਾ। ਅੰਤ ਨੂੰ ਵਾਹਿਗੁਰੂ ਦੇ ਨਾਮ ਰਸ ਦੀ ਲੱਖੜਾ ਹੋਣ ਲਗ ਜਾਏਗੀ। ਇਹ ਘਾਲ ਤੇਰੀ ਥਾਂ ਪਵੇਗੀ, ਕਰਤਾਰ ਕ੍ਰਿਪਾ ਕਰੇਗਾ ਅਰ ਮੈਨੂੰ ਭਰੋਸਾ ਹੈ ਕਿ ਫਰ ਅੰਮ੍ਰਿਤ ਛਕਾਕੇ ਤੈਨੂੰ ਸਿੰਘ ਦਾਨ ਪ੍ਰਾਪਤ ਹੋਵੇਗਾ।ਤੇਰਾ ਜਨਮ ਕਿਸ ਕੁਲ ਵਿੱਚ ! ਤੇਰਾ ਪਤੀ ਅਨਮਤੀ ! ਵਾਸ ਅਨਮਤ ਵਿਚ। ਅੰਮ੍ਰਿਤ ! ਪਰ ਹਛਾ ਸਮਾਂ ਗੁਰੂ ਜੀ ਲਿਆਉਣਗੇ ਕਿ ਤੇਰੀ ਦਰਗਾਹ ਵਿਚ ਪੂਰੀ ਪੈ ਜਾਵੇਗੀ। ਜੋ ਕੁਝ ਦੱਸਿਆ ਹੈ ਸੰਭਾਲਕੇ ਰੱਖੀਂ । ਬੀਜ ਦਾ -DE-

Digitized by Panjab Digital Library www.panjabdigilib.org

-79-