ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿਣ ਵਾਲਾ ਰੁਖ ਉਸਨੂੰ ਮਿਲ ਗਿਆ। ਸਤਵੰਤ ਨੇ ਫੇਰ ਇਨ੍ਹਾਂ ਤਿੰਨਾਂ ਦਾਤਾਂ ਤੋਂ ਰੱਖ੍ਯਾ ਕਰਨੇ ਹਿਤ ਤਿੰਨ ਸ਼ਸਤ੍ਰ ਬੀ ਦੱਸ ਦਿੱਤੇ—ਇਕ ਬਾਣੀ ਦਾ ਨਿੱਤ ਨੇਮ, ਦੂਜੇ ਬੇਨਤੀ ਦੀ ਜਾਚ, ਤੀਸਰੇ ਸ਼ੁਕਰ ਦਾ ਸੁਭਾਵ। ਫਾਤਮਾ ਨੂੰ ਉਸ ਨੇ ਇਹ ਬੀ ਸਮਝਾ ਦਿਤਾ ਕਿ ‘ਯਾਦ ਰੱਖਣਾ ਪਿਆਰ ਵਾਹਿਗੁਰੂ ਨੂੰ' ਉਸ ਨਾਲ ਪ੍ਰੇਮ ਵਿਚ ਰਹਿਣਾ ਹੈ, ਮਾਨੋਂ ਮਿਲੇ ਰਹਿਣਾ ਹੈ, ਪਰ ‘ਯਾਦ ਰੱਖਣਾ' ਇਕ ਸੂਖਮ ਗਤੀ ਹੈ, ਇਸ ਸੂਖਮ ਗਤੀ ਨੂੰ ਪਾਉਣ ਲਈ ਨਾਮ ਜਪੀਦਾ ਹੈ, ਨਾਮ ਜੀਭ ਤੋਂ ਜਪਿਆ ਸਹਿਜੇ ਸਹਿਜੇ ਮਨ ਨੂੰ ਏਕਾਗਤਾ ਵਿਚ ਲਿਜਾਂਦਾ ਹੈ। ਇਸ ਤਰ੍ਹਾਂ ਜਪਿਆ ਨਾਮ ਆਪੇ ਪ੍ਰਾਣਾਂ ਵਿਚ ਪ੍ਰਵੇਸ਼ ਕਰਦਾ ਹੈ, ਫਿਰ ਦਿਲ ਵਿਚ ਜਾਕੇ ਸਦਾ ‘ਯਾਦ’ ਦਾ ਰੂਪ ਧਾਰ ਲੈਂਦਾ ਹੈ, ਫਿਰ ਐਉਂ ਜਾਪਦਾ ਹੈ ਕਿ ਲੂੰ ਲੂੰ ਵਿਚ ਸਿਮਰਨ ਹੈ, ਫਿਰ ਐਉਂ ਕਿ ਧਰਤ ਅਕਾਸ਼ ਸਾਰੇ ਨਾਮ ਵਿਆਪਕ ਹੈ । ਪਰ ਹਾਂ, ਮੂਲ ਨਾਮ ਦਾ 'ਜਪਣਾ ਹੈ' । ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ॥ ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨ ਘਟੀਐ॥ ਰਸਨਾ ਦੇ ਜਾਪ ਨੂੰ ਸਾਰੇ ਫਲ ਲਗਦੇ ਹਨ, ਇਸਨੂੰ ਛੱਡਣਾ ਨਹੀਂ ਚਾਹੀਏ।ਇਥੋਂ ਨਾਮ ਆਪੇ ਹਿਰਦੇ ਪਾਣਾਂ ਵਿਚ ਜਾਂਦਾ ਹੈ ! ਇਸ ਪ੍ਰਕਾਰ ਫਾਤਮਾ ਜਦ ਜਾਣ ਗਈ ਤਦ ‘ਗੁਰਮੁਖਿ ਗਾਡੀ ਰਾਹੁ ਚਲਾਇਆ ਪਰ ਪੱਕੀ ਤੁਰਾਉ ਬਣ ਗਈ। ਪਿਆਰੇ ਖਾਲਸਾ ਜੀ ! ਪਰਸਪਰ ਹਮਦਰਦੀ ਦੇ ਅਸੂਲ

  • ਬਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥

ਮਲਾ: ਮ; ੧ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ। -੮੨-

Digitized by Panjab Digital Library | www.panjabdigilib.org

-82-