ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਸੁਣਕੇ ਫਾਤਮਾ ਨੇ ਹੋਰ ਭੀ ਨੀਵੀਂ ਹੋਕੇ ਮਾਫੀ ਮੰਗੀ ਤੇ ਕਿਹਾ ਕਿ ਪਿਆਰ ਤੇ ਸ਼ਕਰ ਦੇ ਵਲਵਲੇ ਕਈ ਬੇਅਦਬੀਆਂ ਕਹਾ ਦੇਂਦੇ ਹਨ । ਸਜਣੀ ! ਦਿਲ ਦੀਆਂ ਲਗੀਆਂ ਦੇ ਮਾਮਲੇ ਨਿਆਰੇ ਜੁ ਹੋਏ ! ਕੁਝ ਚਿਰ ਮਗਰੋਂ ਫਾਤਮਾ ਤਾਂ ਚਲੀ ਗਈ ਤੇ ਸਤਵੰਤ ਕੌਰ ਹੁਣ ਤੁਰਨ ਦੇ ਆਹਰ ਸੋਚਣ ਲਗੀ । ਇਸ ਵੇਲੇ ਉਸਨੂੰ ਕੁਝਕੁ ਮੋਹ ਫਾਤਮਾ ਦਾ ਫੁਰ ਪਿਆ, ਤਦ ਆਪਣੇ ਮਨ ਨੂੰ ਸਮਝਾਉਣ ਲੱਗੀ, ਕਿ ਹੋ ਮਨ ! ਇਹ ਮੋਹ ਹਾਨੀ ਦਾ ਮੂਲ ਹੈ। ਇਸੇ ਪਰ ਕਬੀਰ ਜੀ ਦਾ ਵਾਕ ਹੈ :- ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥ ਚਾਲੇ ਥੋ ਹਰਿ ਮਿਲਨ ਕਉ ਬੀਚੈ ਅਟਕਿਓ ਚੀਤ ॥ ਹੇ ਮਨ ! ਮੈਨੂੰ ਜੇ ਪਿਆਰ ਨਾ ਫੁਰਦਾ ਤਾਂ ਇਸਦਾ ਲਾਭ ਕੀਕੂੰ ਹੁੰਦਾ । ਪ੍ਰੇਮ ਤਾਂ ਫੁਰਨਾ ਮਾੜਾ ਨਹੀਂ, ਪਰ ਮੈਨੂੰ ਹਉਮੈਂ ਤੇ ਮੋਹ ਨਾ ਵਰ੍ਹੇ । ਇਸ ਤਰ੍ਹਾਂ ਵਿਚਾਰ ਨਾਲ ਸਤਵੰਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਵਿਚ ਉਛਾਲਾਖਾਧਾ ਤੇ ਜੋ ਉਪਕਾਰ ਕੀਤਾ ਸੀ ਉਸਨੂੰ ਗੁਰੂ ਕੇ ਹੁਕਮ ਵਿਚ ਪੂਰਾ ਕਰਨਾ ਆਪਣਾ ਫਰਜ਼ ਸਮਝ ਲਿਆ। ਉਹ ‘ਧੰਨ ਗੁਰੂ ਨਾਨਕ’ ਦੀ ਧੁਨਿ ਵਿਚ ਮਗਨ ਹੋਕੇ ਉੱਚੀ ਹੋ ਗਈ ਅਤੇ ਗੁਰੂ ਚਰਨਾਂ ਨੂੰ ਚੰਬੜਕੇ ਉਸ ਹੋ ਪ੍ਰੇਮ ਵਿਚ ਉਛਲੀ ਕਿ ਸਾਰੇ ਪਿਆਰ ਨੀਵੇਂ ਰਹਿ ਗਏ । ਕੁਝ ਦਿਨ ਸਤਵੰਤ ਕੌਰ ਉੱਥੇ ਰਹੀ ਅਰ ਫਾਤਮਾ ਦਾ ਹਾਲ ਦੇਖਦੀ ਰਹੀ ਕਿ ਜੋ ਰੰਗਣ ਇਸਨੂੰ ਚੜਾਈ ਗਈ ਹੈ, ਕੀ ਅਸਰ ਕਰਦੀ ਹੈ ? ਸੋ ਉਸ ਨੇ ਡਿੱਠਾ ਕਿ ਅਸਰ ਠੀਕ ਹੋ ਗਿਆ ਹੈ। ਛਾਤਮਾ ਦਾ ਸਿਦਕ ਦਿਨੋ ਦਿਨ ਤੱਕੀ ਕਰਦਾ ਹੈ, ਬਾਣੀ ਨਾਮ ਦਾ ਪ੍ਰੇਮ ਵਧ ਰਿਹਾ ਹੈ, ਈਰਖਾ ਮਾਨ ਛੱਡ ਗਏ ਹਨ, ਹਰ ਵੇਲੇ ਪ੍ਰਸੰਨ ਬਦਨ ਦਿੱਸਦੀ, ਬੋਲ ਮਿੱਠਾ ਹੋ ਗਿਆ ਹੈ ਤੇ ਦਿਲ ਦੀ ਜਮਾਂਦਰ ਕਹੜਾਈ ਘਟ ਰਹੀ ਹੈ। ਇਕ ਹੋਰ ਵਾਧਾ ਇਹ ਹੋਯਾ ਹੈ ਕਿ -08-

Digitized by Panjab Digital Library | www.panjabdigilib.org

-84-