ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੱਤ ਨੂੰ ਬੀ ਇਸੇ ਰਸਤੇ ਪਾਉਣੇ ਦੇ ਆਹਰ ਵਿਚ ਹੈ। ਉਸਨੂੰ ਤੜਕੇ ਉਠਾਉਂਦੀ ਹੈ ਅਰ ਬੇਨਤੀ ਕਰਨ ਦਾ ਵਲ ਸਿਖਾਉਂਦੀ ਹੈ।ਇੱਥੇ ਹੀ ਬੱਸ ਨਹੀਂ, ਪਤੀ ਦੇ ਕੰਨੀਂ ਕਈ ਵਾਰੀਂ ਇਹ ਗਲ ਬੀ ਪਾ ਦਿੰਦੀ ਹੈ ਕਿ ਕਾਕੇ ਦੇ ਵਾਲਕੈਸੇ ਸੋਹਣੇ ਹਨ,ਤੁਸੀਂ ਐਵੇਂ ਕਤਰਾ ਦੇਂਦੇ ਹੋ, ਜੋ ਸਾਰੇ ਵਧਣ ਦਿਓ ਤਾਂ ਕੈਸੇ ਸੋਹਣੇ ਲੱਗਣ। ਉਹ ਕਦੀ ਹੱਸ ਛੱਡਦਾ ਹੈ,ਕਦੀ ‘ਹਾਂ ਕਹਿ ਛੱਡਦਾ ਹੈ। ਕਦੀ ਕੋਈ ਸਿੱਖਾਂ ਦੇ ਰੌਲੇ ਦੀ ਪੰਜਾਬ ਵਿਚੋਂ ਖਬਰ ਆਉਂਦੀ ਹੈ ਤਦ ਖਾਂ ਗੱਲ ਕਰਦਾ ਹੈ ਅਰ ਕੁਝ ਵੱਧ ਘੱਟ ਕਹਿੰਦਾ ਹੈ, ਤਦ ਬੇਵਸੇ ਹੰਝੂ, ਫਾਤਮਾ ਦੇ ਨੇਤਾਂ ਵਿਚ ਆ ਜਾਂਦੇ ਹਨ ਅਰ ਕਹਿੰਦੀ ਹੈ ਕਿ ਕਿਉਂ ਉਨ੍ਹਾਂ ਨੂੰ ਐਡਾ ਦੁੱਖ ਦੇਂਦੇ ਹੋ ? ਭਲਾ ਜੇ ਕੋਈ ਸਾਨੂੰ ਆਕੇ ਏਸੇ ਤਰ੍ਹਾਂ ਸਾਡੇ ਘਰ ਵਿਚ ਦੁੱਖ ਦੇਵੇ ਤਾਂ ਅਸੀਂ ਕੇਡਾ ਬੁਰਾ ਮੰਨੀਏ ? ਇਸੇ ਤਰ੍ਹਾਂ ਤੁਹਾਨੂੰ ਉਨ੍ਹਾਂ ਦੇ ਘਰ ਜਾਕੇ ਉਨ੍ਹਾਂ ਨੂੰ ਦੁੱਖ ਦੇਣੋਂ ਸੰਗਣਾ ਉਚਿਤ ਹੈ। ਪਾਤਸ਼ਾਹਾਂ ਨੂੰ ਚਾਹੀਦਾ ਹੈ ਕਿ ਅਪਣੇ ਅਪਣੇ ਦੋਸ਼ ਰਾਜ ਕਰਨ, ਦੂਜੇ ਦਾ ਦੇਸ਼ ਕਿਉਂ ਖੂਹਣ ? ਦੂਜੇ ਦੇਸ਼ ਨਾਲ ਲੜਾਈ ਤਾਂ ਤਦ ਕਰਨੀ ਚਾਹੀਏ ਜਦ ਕੋਈ ਰਾਜਾ ਕਿਸੇ ਦੇਸ਼ ਨੂੰ ਖੂਹਣ ਜਾ ਪਵੇ ।ਹਰ ਦੇਸ਼ ਤੋਂ ਦੇਸ਼ ਦਾ ਆਪਣਾ ਰਾਜਾ ਚਾਹੀਏ।ਜਦੋਂ ਕੋਈ ਕਿਸੇ ਤੇ ਜਾ ਪਵੇ ਤਾਂ ਦੂਸਰੇ ਰਾਜੇ ਉਸਦੀ ਰੱਖ੍ਯਾ ਕਰਨ । ਕਿਸੇ ਦਾ ਘਰ ਖੂਹਣਾ, ਕਿਸੇ ਦਾ ਦੇਸ਼ ਖਹਣਾ ਇਕ ਬਰੱਬਰ ਪਾਪ ਕਰਮ ਹਨ। ਜੋ ਪਾਤਸ਼ਾਹ ਕਿਸੇ ਦੂਸਰੇ ਦੇਸਨੂੰ ਗ਼ੁਲਾਮੀ ਵਿਚ ਪਾਉਂਦਾ ਹੈ ਉਹ ਸਾਰੀ ਦੁਨੀਆਂ ਦੀ ਸਾਂਝੀ ਤੱਕੀ ਦੇ ਰਸਤੇ ਵਿਚ ਪੱਥਰ ਰੱਖ ਰਿਹਾ ਹੈ ਅਰਥਾਤ ਮਨੁੱਖ ਮਾਤ੍ਰ ਨੂੰ ਅੱਗੇ ਵੱਧਣੋਂ ਰੋਕ ਰਿਹਾ ਹੈ । ਗੱਲ ਕੀ ਇਸ ਪ੍ਰਕਾਰ ਦੋ ਮਹੀਨੇ ਲੰਘ ਗਏ । ਹੁਣ ਸਤਵੰਤ ਨੇ ਨਿਸ਼ਚਾ ਕਰ ਲਿਆ ਕਿ ਬੀਜ ਫਲੇਗਾ, ਮੈਨੂੰ ਹੁਣ ਤੁਰਨਾ ਚਾਹੀਏ, ਸੋ ਤਿਆਰੀ ਕੀਤੀ। ਛਾਤਮਾ ਨੂੰ ਕਹਿ ਦਿੱਤਾ -04-

Digitized by Panjab Digital Library! www.panjabdigilib.org

-85-