ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਹੁਣ ਮੈਂ ਜਾਣਾ ਹੈ। ਉਹ ਕਿੱਥੋਂ ਮੰਨੇ ? ਛੇਕੜ ਇਕ ਦਿਨ ਉਸਨੇ ਕਹਿ ਦਿੱਤਾ ਕਿ ਹੁਣ ਮੈਂ ਕਿਸੇ ਵੇਲੇ ਚੁਪ ਕੀਤੀ ਤੁਰ ਜਾਵਾਂਗੀ, ਕਿਉਂਕਿ ਤੁਸੀਂ ਖੁਸ਼ੀ ਨਾਲ ਜਾਣ ਨਹੀਂ ਦਿੰਦੇ। ਫਾਤਮਾ ਬਥੇਰੇ ਜ਼ੋਰ ਲਾ ਰਹੀ, ਪਰ ‘ਬਧੋ ਕਦੀ ਨ ਰਹਿ ਸਕੇ ਪੰਛੀ ਤੇ ਦਰਵੇਸ਼, ਸਮਾਂ ਦਾਉ ਜਦ ਫਬ ਗਿਆ ਨਿਕਲ ਤੁਰੇ ਪਰਦੇਸ਼ । ਸੋ ਇਕ ਦਿਨ ਰਾਤ ਦੇ ਦੋ ਬਜੇ ਜਦ ਫਾਤਮਾ ਸੁੱਤੀ ਪਈ ਸੀ, ਸਤਵੰਤ ਕੌਰ ਉੱਠੀ ਔਰ ਮਰਦਾਵਾਂ ਭੇਸ ਕਰਕੇ ਜਿਕਰ ਪਹਿਲੇ ਨਿਕਲੀ ਸੀ, ਹੁਣ ਫੇਰ ਨਿਕਲ ਤੁਰੀ । ਉਸ ਘਰ ਵਿਚੋਂ ਜਿੱਥੇ ਕੈਦ ਹੋਕੇ ਆਈ ਸੀ ਜਿਨ੍ਹਾਂ ਨੂੰ ਕੈਦੋਂ, ਮੌਤ ਤੇ ਨਰਕੇ ਛੁਡਾ ਦਿੱਤਾ ਸੀ, ਸਤਵੰਤ ਕੌਰ ਛੇਕੜਲਾ ਗੁੱਛਾ ਅੰਗੂਰਾਂ ਦਾ ਛਕਕੇ ਅਪਣੇ ਰਸਤੇ ਪਈ। ਫਾਤਮਾ ਨੇ ਦੋ ਕੁ ਸੌ ਮੋਹਰ ਅਰ ਹੋਰ ਮਾਲ ਮਤਾ ਏਸਦੇ ਅਰਪਨ ਕੀਤਾ ਹੋਯਾ ਸੀ, ਜੋ ਇਹ ਲੈਂਦੀ ਨਹੀਂ ਸੀ, ਪਰ ਉਹ ਪਿੰਗੋ ਜ਼ੋਰੀ ਸੁੱਟ ਗਈ ਸੀ, ਸੋ ਸਭ ਕੁਝ ਪਿਆ ਛੱਡਕੇ ਕੇਵਲ ਆਪਣੇ ਦੋ ਹੱਥ ਤੇ ਪੈਰਾਂ ਸਮੇਤ ਸਤਵੰਤੀ ਸਤਵੰਤ ਕੌਰ ਤੁਰ ਗਈ। ਇੱਥੋਂ ਨਿਕਲਕੇ ਸਤਵੰਤ ਕੌਰ ਦਬੇ ਪੈਰ ਉਸ ਕੇਂਦਰਾ ਵਿਚ ਅੱਪੜੀ ਜਿਥੇ ਮਹਾਤਮਾ ਰਹਿੰਦੇ ਸਨ । ਇਹ ਇਕ ਖੱਡ ਜਿਹੀ ਦੇ ਵਿਚ ਇਕ ਟਿੱਬੇ ਜਿਹੇ ਦੇ ਉਹਲੇ ਥਾਉਂ ਸੀ, ਅੰਦਰ ਵਾਰ ਲੰਘਕੇ ਕੁਝ ਹੋਰ ਫੇਰ ਦੇ ਮਗਰੋਂ ਇਕ ਖੁੱਲੀ ਥਾਂ ਸੀ, ਜਿਸ ਨੇ ਪਰਲੇ ਪਾਸੇ ਵਲੋਂ ਇਕ ਹੋਰ ਐਸਾ ਹੀ ਗੁਪਤ ਜੇਹਾ ਰਸਤਾ ਸੀ। ਜਦ ਸਤਵੰਤ ਕੌਰ ਅੰਦਰ ਗਈ ਤਦ ਕੀਹ ਦੇਖਦੀ ਹੈ ਕਿ ਨਿੰਮ੍ਹਾ ਜਿਹਾ ਦੀਵਾ ਜਗ ਰਿਹਾ ਹੈ ਅਰ ਮਹਾਤਮਾ ਚੌਂਕੜੀ ਮਾਰੇ ਬੈਠੇ ਹਨ । ਮੱਥਾ ਟੇਕ ਕੇ ਸਤਵੰਤ ਕੌਰ ਪਾਸ ਬੈਠ ਗਈ। ਸਵੇਰ ਸਾਰ ਆਪ ਨੇ ਅੱਖਾਂ ਖੋਲ੍ਹੀਆਂ, ਬੀਬੀ ਨੂੰ ਦੇਖਕੇ ਮੁਸ- ਕਰਾਏ, ਫੇਰ ਬੋਲੇ ‘ਸੁਣਾ ਬੱਚੜਾ ! ਗੁਰੂ ਕਾ ਕਾਰਜ ਸੁਆਰ -੮੬-

Digitized by Panjab Digital Library | www.panjabdigilib.org

-86-