ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਦੇ ਨੂੰ ਮਹਾਰਾਜ ਨੇ ਭੰਬੀਰੀ ਦੇ ਖੰਭ ਨਾਲ ਉਪਮਾ ਦਿੱਤੀ ਹੈ। ਜਦ ਤਕ ਦੇਹ ਤਦ ਤਕ ਕਰਤਾ ਪੁਰਖ ਦਾ ਅਦਬ ਰੱਖਣਾ ਤੇ ਨਿਰਮਲ ਭੈ ਵਾਲਾ ਪ੍ਰੇਮ ਉਸ ਨਾਲ ਕਰਨਾ ਚਾਹੀਏ।ਸਾਈਂ ਦਾ ਮੇਲ ਤਾਂ, ਅਭੈੜਾ ਹੈ, ਪਰ ਹਉਮੈ ਸੂਖਮ ਬੀ ਵਿੱਥ ਦੀ ਨਿਸ਼ਾਨੀ ਹੈ। ਦੇਖ ਜਿਸ ਇਸਤੀ ਨੂੰ ਪਤੀ ਪਟਰਾਣੀ ਬਣਾ ਦੇਵੇ, ਸਭ ਤਰ੍ਹਾਂ ਹੁਕਮ ਹਾਸਲ ਕਰਾ ਦੇਵ, ਆਪ ਭੀ ਉਸ ਦੇ ਕਹੇ ਚੱਲੇ ਅਰ ਲਾਡ ਭੀ ਸਹਾਰੇ ਉਸ ਪਟਰਾਣੀ ਦਾ ਧਰਮ ਤਦ ਭੀ ਅਦਬ ਹੈ ਕਿਉਂਕਿ ਉਹ ਅਦਬ ਨੇ ਉਥੋਂ ਤਕ ਪਹੁੰਚਾਈ ਸੀ। ਜੋ ਅਦਬ ਛੱਡੇਗੀ, ਭਾਵੇਂ ਹੁਕਮ ਹਾਸਲ ਰਹਿ ਭੀ ਜਾਵੇ ਤਦ ਬੀ ਬੇਅਦਬੀ ਵੱਧ ਦੀ ਨਿਸ਼ਾਨੀ ਹੈ, ਕਿਉਂਕਿ ਉਸ ਵਿਚ ਹਉਮੈਂ ਹੁੰਦੀ ਹੈ । ਇਹ ਉਪਦੇਸ਼ ਸੁਣਕੇ ਸਤਵੰਤ ਕੌਰ ਨੇ ਉਨ੍ਹਾਂ ਦਾ ਸੱਚੇ ਦਿਲੋਂ ਧੰਨਵਾਦ ਕੀਤਾ ਅਰ ਕਿਹਾ ਕਿ 'ਮਹਾਰਾਜ ਜੀ ! ਹੁਣ ਸੰਕਲਪ ਵਤਨ ਪਹੁੰਚਣੇ ਦਾ ਦ੍ਰਿੜ ਹੋ ਰਿਹਾ ਹੈ, ਆਪ ਖੁਸ਼ੀ ਕਰੋ । ਗੁਰਮੁਖ ਜੀ ਨੇ ਕਿਹਾ, 'ਬੱਚੜਾ ਤੇਜ ਤੁਸਾਂ ਪਹਿਲੇ ਤੋਤਾ ਸਿੰਘ ਦੇ ਸੰਬੰਧੀ ਬਿਧ ਪੁਰਖ ਨਾਲ, ਜਿਨ੍ਹਾਂ ਦਾ ਨਾਉਂ ਲੱਧਾ ਸਿੰਘ ਹੈ ਤਿਆਰਾ ਕੀਤਾ ਸੀ ਸੋ ਠੀਕ ਹੈ। ਹੁਣ ਉਹ ਤਿਆਰ ਹੈ, ਤੁਹਾਡੀ ਭਾਲ ਬਹੁਤ ਕਰਦਾ ਸੀ, ਪਰ ਜਦ ਅਸਾਂ ਕਿਹਾ ਕਿ ਫਿਕਰ ਨਾ ਕਰੋ, ਆਪ ਹੀ ਆ ਜਾਊ, ਤਦ ਉਹਨਾਂ ਨੂੰ ਧੀਰਜ ਹੋ ਗਿਆ।ਹੁਣ ਤੁਸੀਂ ਉਹਨਾਂ ਨੂੰ ਮਿਲੋ।ਪੰਦਰਾਂ ਦਿਨਾਂ ਨੂੰ ਕਾਫਲਾ ਤੁਰਨੇ ਵਾਲਾ ਹੈ। ਅਸੀਂ ਭੀ ਚੱਲਦੇ, ਪਰ ਅਜੇ ਪੰਥ ਦੇ ਹੁਕਮ ਮੂਜਬ ਕੰਮ ਨਹੀਂ ਮੁੱਕ ਚੁਕਾ । ਕਾਬਲ ਦੀ ਸਿੱਖੀ ਨੂੰ ਦੇਖ ਭਾਲ ਸੰਭਾਲ ਲੀਤਾ ਹੈ, ਹੁਣ ਕੰਧਾਰ ਵਲ ਜਾਣਾ ਹੈ, ਫੇਰ ਚਮਨ ਦੇ ਰਸਤਿਓਂ ਅਸੀਂ ਮੁੜਕੇ ਪੰਜਾਬ ਅੱਪੜਾਂਗੇ । ਇਸ ਪ੍ਰਕਾਰ ਦੇ ਬਚਨ ਬਿਲਾਸ ਕਰਦੇ ਕਰਾਉਂਦਿਆਂ ਪਹੁ ਫੁੱਟ ਪਈ, ਬਾਬਾ ਲੱਧਾ ਸਿੰਘ ਬੀ ਆ ਪਹੁੰਚਾ। ਸੰਤਾਂ ਨੇ -੮੯-

Digitized by Panjab Digital Library | www.panjabdigilib.org

-88-