ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਫੜੀਂਦੀ ਥੀਂ ਫੜੀ ਜਾਵਾਂਗੀ।ਕਰਾਂ ਤੇ ਕੀ ਕਰਾਂ ? ਕਿਸ ਉਪਾਉ ਨਾਲ ਬਚਾਂ ? ਸਾਰਾ ਦਿਨ ਉਧਰ ਤਲਾਸ਼ੀ ਹੁੰਦੀ ਰਹੀ, ਉਧਰ ਸਤਵੰਤ ਕੌਰ ਦੀ ਛਾਤੀ ਧੜਕਦੀ ਰਹੀ ਕਿ ਹੁਣ ਵਾਰੀ ਆਈ ਕਿ ਆਈ। ਉਸ ਦਾ ਉੱਚਾ ਹੋ ਗਿਆ ਮਨ,ਉਸਦੀ ਦੁਖਾਂ ਦੀ ਸਾਣ ਤੇ ਚੜ੍ਹਕੇ ਤਿੱਖੀ ਹੋ ਗਈ ਅਕਲ ਸਾਰਾ ਦਿਨ ਸੋਚਦੀ ਰਹੀ। ਨਾਂ ਤਾਂ ਕੋਈ ਸੁਲਝਾਉ ਸੁੱਝਾ ਤੇ ਨਾ ਹੀ ਦਿਲ ਨੇ ਨਿਰਾਸਤਾ ਦਾ ਲੜ ਫੜਿਆ। ਸੋਝਾਂ ਪੈ ਗਈਆਂ ਤੋਂ ਕਾਫਲੇ ਤੋਂ ਦੂਰ ਦੂਰ ਚੁਫੇਰੇ ਪਹਿਰੋ ਲੱਗ ਗਏ। ਤਲਾਸ਼ੀ ਸਾਰੇ ਦਿਨ ਵਿਚ ਅੱਧੀ ਬੀ ਨਾ ਮੁੱਕੀ ਸੀ, ਸੋ ਘੇਰਾ ਘੱਤਿਆ ਗਿਆ ਅਤੇ ਬਾਕੀ ਦੀ ਤਲਾਸ਼ੀ ਲੈਣੀ ਸਵੇਰ ਪਰ ਰੱਖੀ ਗਈ। --- ੧੫ ਕਾਂਡ । ਦਿਨ ਦਾ ਉਜਾਲਾ ਲੋਪ ਹੋ ਗਿਆ, ਰਾਤ ਦਾ ਹਨੇਰਾ ਆ ਪਸਰਿਆ, ਪੰਛੀ ਘਰਿਆਂ ਵਿਚ ਜਾ ਲੁਕੇ, ਲੋਕੀਂ ਘਰਾਂ ਵਿਚ ਜਾ ਵੜੇ, ਨਿੱਕੇ ਨਿੱਕੇ ਦੀਵਿਆਂ ਨੇ ਘਰ ਰੋਸ਼ਨ ਕੀਤੇ, ਅਕਾਸ਼ਾਂ ਦੇ ਨੀਲ ਨੂੰ ਤਾਰਿਆਂ ਦੀਆਂ ਨਿੱਕੀਆਂ ਨਿੱਕੀਆਂ ਦਿੱਸਣ ਵਾਲੀਆਂ ਜੋਤਾਂ ਨੇ ਰੋਸ਼ਨ ਕਰ ਦਿੱਤਾ। ਚੰਦ੍ਰਮਾਂ ਚੜ੍ਹ ਪਿਆ। ਸਰਦ ਚਾਂਦਨੀ ਵਰਗੀ ਨਿੱਖਰੀ ਹੋਈ ਚਾਂਦਨੀ ਫੈਲ ਗਈ।ਅੱਖਾਂ ਅਸਮਾਨਾਂ ਨੂੰ ਦੇਖਕੇ ਨਰਦੀਆਂ ਤੇ ਸੁਹਾਉ ਦੇ ਕਾਰਨ ਤਰੌਤੀਆਂ ਹੁੰਦੀਆਂ ਜਾਂਦੀਆਂ ਹਨ । ਪਰ ਹਾਇ ! ਮਾਂ ਦੀ ਮਮਤਾ ਐਸੇ ਸੀਤਲ ਸਮੇਂ ਗਰਮ ਹਾਹੁਕੇ 'ਤੇ ਠੰਢੇ ਸ੍ਵਾਸ ਲੇ ਲੈ ਕੇ ਅਪਣੇ ਗ਼ਮਾਂ ਦੇ ਗ਼ਤਿਆਂ ਵਿਚ ਡਿੱਗਦੇ ਮਨ ਨੂੰ ਢਾਰਸਾਂ ਦੇ ਦੇ ਕੇ ਪ੍ਰਾਰਥਨਾਂ ਵੱਲ ਲਾਉਣ ਦੇ ਹੰਭਲੇ ਮਾਰਦੀ ਹੈ। ਮੂੰਹ ਤੋਂ ‘ਅਕਾਲ ਪੁਰਖ ਤੇਰੀ ਸ਼ਰਣ ਕਹਿੰਦੀ ਹੈ। ਗਿੱਲੀਆਂ ਝਿੰਮ- ਣੀਆਂ ਨੂੰ ਪੂੰਝਦੀ ਹੈ ਤੇ ਦਿਲ ਵਿਚ ਭਾਣਾ ਮੰਨਣ ਦਾ ਉਦਮ -03-

Digitized by Panjab Digital Library | www.panjabdigilib.org

-93-