ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫੈਲਾਉਂਦੇ ਹਨ। ਪਿਛਲੇ ਪ੍ਰੇਮੀ ਸਤਵੰਤ ਕੌਰ ਤੇ ਫਾਤਮਾ ਵਾਂਙੂ ਦਿਆਲੂ ਤੇ ਨਿਰਮਾਣ ਹੁੰਦੇ ਸਨ ਅਤੇ ਸਤਿਕਾਰ, ਸ਼ੁਕਰ ਤੇ ਆਦਰ ਨਾਲ ਸ਼ਰਧਾਲੂ ਹੋਕੇ ਕ੍ਰਿਤ ਕ੍ਰਿਤ ਹੁੰਦੇ ਸਨ।ਗੁਰੂ- ਆਈ ਗੁਰੂ ਸਾਹਿਬਾਨ ਵਿਚ ਮੰਨਕੇ ਸਿੱਖ ਪਰਸਪਰ ਤਰਦੇ ਤਾਰਦੇ ਸਨ। ਗੱਲ ਕਾਹਦੀ ਕਾਫਲਾ ਤੁਰਿਆ ਅਰ ਸਤਵੰਤ ਕੌਰ ਦੀਆਂ ਮੁੜ ਵਤਨ ਨੂੰ ਮੁਹਾਰਾਂ ਮੁੜੀਆਂ। ਇਕ ਬਿਧ ਪੁਰਖ, ਜਸਵੰਤ ਸਿੰਘ ਤੇ ਇਕ ਨੌਕਰ ਤਿੰਨੇ ਜਣੇ ਇਸ ਕਾਫਲੇ ਦੇ ਨਾਲ ਪੰਜਾਬ ਲਈ ਵਿਦਾ ਹੋਏ।ਅਜੇ ਦੋ ਕੁ ਮੰਜ਼ਲਾਂ ਹੀ ਗਏ ਸਨ ਕਿ ਪਿਛੋਂ ਅਮੀਰ ਦਾ ਹੁਕਮ ਆਇਆ ਕਿ ਕਾਫਲਾ ਰੋਕ ਲਵੋ। ਕਾਫਲਾ ਰੁਕ ਗਿਆ ਅਰ ਸਰਕਾਰੀ ਅਹਿਦੀਏ ਆਕੇ ਲੱਗੇ ਤਲਾਸ਼ੀ ਲੈਣ,ਹਜ਼ਾਰਾਂ ਰੁਪੱਯਾਂ ਦਾ ਸਾਮਾਨ ਪਿੱਠੂ, ਗੰਢਾਂ, ਬਿਸਤਰੇ, ਸੰਦੂਕ, ਯਖਦਾਨ ਲੱਗੇ ਫੁਲੀਜਨ । ਕਾਰਨ ਇਹ ਸੀ ਕਿ ਅਮੀਰ ਦਾ ਇਕ ਹੀਰਾ ਜਾਂਦਾ ਰਿਹਾ ਸੀ । ਚੋਰ ਦਰਬਾਰ ਦੇ ਵਿਚ ਹੀ ਸੀ, ਉਸਨੇ ਸਲਾਹ ਦਿੱਤੀ ਕਿ ਕਾਫਲੇ ਦੀ ਤਲਾਸ਼ੀ ਲਵੋ,ਮਤਾਂ ਚੋਰ ਇਸ ਕਾਫਲੇ ਵਿਚ ਹਿੰਦੁਸਤਾਨ ਨੂੰ ਭੱਜਾ ਜਾਂਦਾ ਹੋਵੇ। ਇਸ ਸਲਾਹ ਦੇ ਸੁਣਦੇ ਸਰ ਹੁਕਮ ਹੋ ਗਿਆ ਸੀ ਤਲਾਸ਼ੀ ਦਾ, ਸੋ ਹੁਣ ਲੱਗ ਫਰੋਲਾ ਫਰਾਲੀ ਕਰਨ । ਪਾਤਸ਼ਾਹ ਜੋ ਹੁਕਮ ਦੇਵੇ ਕਿ ਇਕ ਪੈਸੇ ਦੀ ਚੀਜ਼ ਚੁਕ ਲਿਆਓ ਤਦ ਨੌਕਰ ਹਜ਼ਾਰਾਂ ਰੁਪੱਯਾਂ ਨੂੰ ਹਥ ਫੇਰਦੇ ਹਨ, ਸੋਈਓ ਇਥੇ ਹੋਈ। ਹੁਕਮ ਤਾਂ ਮਾਲ ਤਲਾਸ਼ੀ ਦਾ ਸੀ, ਨੌਕਰਾਂ ਜਾਮੇ ਤਲਾਸ਼ੀ ਬੀ ਸ਼ੁਰੂ ਕੀਤੀ। ਕਪੜੇ ਲਹਾਕੇ ਸ਼ਰੀਰ ਦੀ ਬੀ ਤਲਾਸ਼ੀ ਕਰਨ, ਤ੍ਰੀਮਤਾਂ ਨੂੰ ਤ੍ਰੀਮਤਾਂ ਦੇਖਣ।ਏਹ ਹਾਲ ਦੇਖਕੇ ਸਤਵੰਤ ਕੌਰ ਨੂੰ ਫਿਕਰ ਪਿਆ ਕਿ ਹੁਣ ਕਿੱਕਰ ਹੋਊ । ਜੇ ਮੈਂ ਜ਼ਨਾਨੇ ਲਿਬਾਸ ਵਿਚ ਹੁੰਦੀ ਤਦ ਬੀ ਖੈਰ ਸੀ, ਹੁਣ ਔਕੜ ਇਹ ਬਣੀ ਕਿ ਤਲਾਸ਼ੀ ਮਰਦਾਂ ਲੈਣੀ ਹੈ ਤੇ ਮੇਰਾ ਪਰਦਾ ਉਘੜ ਜਾਣਾ ਹੈ। -੯੨-

Digitized by Panjab Digital Library | www.panjabdigilib.org

-92-