ਜੁ ਮੈਨੂੰ ਆਗੂ ਤੇ ਵੱਡਾ ਕਹਿਂਦੇ ਹਨ ਤਦ ਜਾਣੋ ਕਿ ਏਹ ਤਾਂ ਸਗੋਂ ਲੋਕਾਂ ਦੀ ਵਡਿਆਈ ਹੈ, ਕਿਉਂਕਿ ਆਦਮੀ ਦੀ ਹਉਮੈਂ ਆਪਣੇ ਤੋਂ ਚੰਗਾ ਕਿਸੇ ਨੂੰ ਨਹੀਂ ਜਾਣਦੀ। ਜਦ ਕਿਸੇ ਨੇ ਸਾਨੂੰ ਚੰਗਾ ਕਿਹਾ ਤਦ ਉਸ ਵਿਚ ਹਉਮੈ ਘਟੀ ਤੇ ਸਾਨੂੰ ਮਾਨ ਨੇ ਘੇਰਿਆ ਤਦ ਉਹ ਸਾਥੋਂ ਚੰਗਾ ਹੋਇਆ ਕਿ ਨਾ? ਤੇ ਜੇ ਕਹੋ ਕਿ ਸਾਨੂੰ ਬਾਣੀ ਤੇ ਸ਼ਬਦ ਦੀ ਸੂਝ ਹੈ, ਤਦ ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ, ਸੁਭਾਗ ਹੋਵੋ ਜੋ ਇਕ ਸੇਵਾ, ਸਪੁਰਦ ਹੋਈ ਹੈ। ਗੁਰੂ ਕੇ ਹੋ ਕੇ ਤੁਸੀਂ ਮੈਤ੍ਰੀ ਵਿਚ ਵਰਤੋ। ਉਚੇ ਰਹੋ ਮਤਿ ਵਿਚ, ਸੁਰਤ ਵਿਚ ਦਾਤੇ ਰਹੋ, ‘ਵਾਹਿਗੁਰੂ ਦੀ ਰਖਵਾਲੀ ਵਿਚ ਰਹਿਣ ਵਾਲੀ ਮਤਿ' ਵਿਚ ਟਿਕੇ ਹੋਏ, ਪਰ ਮਨ ਵਿਚ ਰਹੇ ‘ਸਗਲ ਚਰਨ ਕੀ ਇਹੁ ਮਨੁ ਰਾਲਾ'। ਗੁਰਮੁਖ ਦਾ ਧਰਮ, ਮਨ ਨੀਵਾਂ ਮਤਿ ਉਚੀ। ਇਹ ਸਮਝ ਦੇ ਸੰਸਾਰਕ ਪਰਮਾਰਥਕ ਦੋਹਾਂ ਤਰ੍ਹਾਂ ਦੇ ਆਗੂਆਂ ਦੇ ਚਿੱਤ ਵਿਚ ਰਹੇ ਤਦ ਤਾਂ ਆਪ ਬੀ ਤਰ ਜਾਂਦੇ ਹਨ, ਸੰਸਾਰ ਵੀ ਤਰਦਾ ਹੈ। ਨਹੀਂ ਤਾਂ ਖੇਚਲ ਹੀ ਖੇਚਲ ਹੁੰਦੀ ਹੈ।
ਹੁਣ ਪਰਮਾਰਥ ਵਿਚ ਜਗਯਾਸੂਆਂ ਦੀ ਸ਼ਰਧਾ, ਪ੍ਰੇਮ ਤੇ ਨਿੰਮ੍ਰਤਾ ਨਹੀਂ ਰਹੀ। ਪਰਮੇਸ਼ੁਰ ਦੇ ਪਿਆਰਿਆਂ, ਨਾਮ ਦੇ ਤਾਰੇ ਰਸੀਆਂ, ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਵਾਲਿਆਂ ਗੁਰਮੁਖਾਂ ਨੂੰ ਲੋਕੀਂ ਪਿਆਰ ਸਤਿਕਾਰ ਤੇ ਆਦਰ ਨਾਲ ਨਹੀਂ ਮਿਲਦੇ। ਗੁਰੂ ਜੀ ਉਸ ਸਿੱਖ ਦੀ ਧੂੜ ਮੰਗਦੇ ਹਨ[1]ਜੋ ਜਪਦਾ ਤੇ ਜਪਾਉਂਦਾ ਹੈ, ਪਰ ਪੱਛਮੀ ਵਿਦ੍ਯਾ ਪੜ੍ਹਕੇ ਝੂਠੀ ਬਰਾਬਰੀ ਦੇ ਕੁੱਠੇ ਲੋਕ ਵਿਸ਼ਈਆਂ ਦੁਰਾਚਾਰੀਆਂ ਤੇ ਨਾਮ ਰੱਤੇ ਪ੍ਰੇਮੀਆਂ ਨੂੰ ਇਕ ਤੁੱਲ ਕਹਿਕੇ ਹਉਮੈ ਨਾਲ ਸਤਿਸੰਗ ਵਿਚ ਈਰਖਾ ਦ੍ਵੈਖ
- ↑ ਜਨ ਨਾਨਕੁ ਧੂੜਿ ਮੰਗੈ ਤਿਸੁ ਗੁਰ ਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
[ਗਉ: ਵਾ:ਮ:੪
-੯੧-