ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਿਉਂ ਸਤਵੰਤ ਨੇ ਸ਼ੁਕਰ ਕੀਤਾ, ਨਾ ਕੇਵਲ ਅਕਾਲ ਪੁਰਖ ਦਾ, ਸਗੋਂ ਜਿਹੜੇ ਉਸ ਦਾ ਮਾਨ ਕਰਦੇ ਉਹ ਆਪਣੇ ਆਪ ਨੂੰ ਉਹਨਾਂ ਦੀ ਬੀ ਰਿਣੀ ਸਮਝਦੀ ਅਰ ਕਹਿੰਦੀ ਮੇਰੇ ਵਿਚ ਕੋਈ ਗੁਣ ਨਹੀਂ । ਮੈਂ ਤਾਂ ਇਨ੍ਹਾਂ ਸੱਜਣਾਂ ਨੂੰ ਬੀ. ਧੋਖਾ ਦੇ ਰਹੀ ਹਾਂ ਕਿ ਹਾਂ ਤੀਮਤ ਤੇ ਬਣੀ ਹਾਂ ਮਰਦ, ਪਰ ਧੰਨ ਹਨ ਏਹ ਜੋ ਗੁਰੁ ਜੀ ਦੇ ਨਾਮ ਪਿੱਛੇ ਮੇਰੇ ਜਿਹੀ ਦਾ ਸਤਿਕਾਰ ਕਰਦੇ ਹਨ। ਇਨ੍ਹਾਂ ਦੇ ਹਿਰਦੇ ਕੋਸੇ ਉੱਤਮ ਹਨ ਕਿ ਮੇਰੇ ਤੇ ਉਪਕਾਰ ਕਰ ਰਹੇ ਹਨ। ਸਤਵੰਤ ਵਾਹਿਗੁਰੂ ਦੀ ਮਿਹਰ ਨੂੰ ਸਭਨਾਂ ਦੀ ਮਿਹਰ ਦਾ ਕਾਰਨ ਜਾਣਕੇ, ਸੁਰਤ ਵਿਚ ਅੰਦਰੋਂ ਉਚੀ ਤੇ ਸਿਮਰਨ ਦੇ ਸਹਿਜ ਰੰਗ ਵਿਚ ਰਹਿੰਦੀ। ਪਿਆਰੇ ਸੱਜਣਾਂ ! ਸਾਡੇ ਪਿਛਲੇ ਬਜ਼ੁਰਗਾਂ ਵਿਚ ਏਹ ਗੁਣ ਹੁੰਦੇ ਸੇ ਕਿ ਉਹ ਮਾਨ ਪਾ ਕੇ ਬੀ ਆਪਣੇ ਛੋਟੇ ਵੀਰਾਂ ਨੂੰ ਆਪਣੇ ਤੋਂ ਚੰਗਾ ਜਾਣਦੇ ਸਨ, ਤਦੇ ਤਾਂ ਪੰਥ ਵਿਚ ਪਰਸਪਰ ਪਿਆਰ ਤੇ ਵਾਹਿਗੁਰੂ ਨਾਲ ਪ੍ਰੇਮ ਰਹਿੰਦਾ ਸੀ । ਅਜ ਕਲ ਤਾਂ ਜਿਸ ਨੂੰ ਚਾਰ ਸ਼ਰੀਰ ਵੱਡਾ ਯਾ ਆਗੂ ਕਹਿਣ ਉਸ ਦੀ ਆਕੜ ਦਾ ਅੰਤ ਨਹੀਂ ਰਹਿੰਦਾ। ਉਹ ਸਮਝਦਾ ਹੈ ਕਿ ਜ਼ਰੂਰ ਹੁਣ ਮੈਂ ਬਹੁਤ ਵੱਡਾ ਹੋ ਗਿਆ ਹਾਂ। ਨਹੀਂ ਸੋਚਦਾ ਕਿ ਉਹੋ ਮੇਰੀ ਦੇਹੀ ਹੈ, ਉਹ ਮਨ ਬੁੱਧੀ ਅੰਗ ਮੇਰੇ ਹਨ ਜੋ ਇਨ੍ਹਾਂ ਦੇ ਹਨ, से ਆਤਮ ਸੱਤਾ ਕਹਾਂ ਤਾਂ ਸਭ ਵਿਚ ਇਕ ਹੈ; ਜੇ ਇਹ ਕਹਾਂ ਕਿ ਮੈਂ ਗਿਆਨਵਾਨ ਹਾਂ ਏਹ ਅਗ੍ਯਾਨੀ ਹਨ, ਤਦ ਗਿਆਨ ਦੀ ਪਹਿਲੀ ਅਵਸਥਾ ਹਉਮੈ ਦਾ ਤਿਆਗ ਹੈ । ਜੇ ਗੁਣ ਕਹੋ ਤਦ ਹਰੇਕ ਵਿਚ ਇਕ ਨਾ ਇਕ ਗੁਣ ਹੁੰਦਾ ਹੈ। ਜੇ ਦੌਲਤ ਕਹੋ ਤਦ ਏਹ ਨੀਚਾਂ ਦੇ ਬੀ ਅਮਿੱਤ ਹੁੰਦੀ ਹੈ। ਜੇ ਕਹੋ ਕਿ ਲੋਕ

  • ਤਿਸਕੈ ਭਾਣੇ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥

ਸੋ: ਮ: ੫ A -10-

Digitized by Panjab Digital Library | www.panjabdigilib.org

-90-