ਪੰਨਾ:ਸਭਾ ਸ਼ਿੰਗਾਰ.pdf/389

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੩੮੭)

ਮਰਨਾ॥੧੫॥ ਜਾਂ ਪਗ ਹੈ ਮੂਸਾ ਕੋ ਜੈਸੇ॥ ਮੰਜਾਰੀ ਸੂਆ ਕੋ ਐਸੇ ॥ ਜਯੋਂ ਝੀਵਰ ਕੋ ਬਾਜ ਪਕਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੧੬॥ ਬੋਕਿਨ ਲੇ ਜਦ ਰੱਤ ਨਿਰੋਲੈ ॥ ਬਕਰੀ ਸੰਗ ਕਮਰ ਸੋ ਬੋਲੈ ॥ ਪਕੜ ਕਸਾਈ ਪਕੜ ਪਛੜਨਾ ॥ ਸਮਝ ਦੇਖ ਨਿਸਚੇ ਕਰ ਮਰਨਾ॥੧੭॥ ਛਿਨ ਭੰਗਰ ਹੈ ਤਨ ਇਹ ਐਸਾ॥ ਵਾ ਕਾ ਕੁੰਭ ਭਰਿਓ ਜਲ ਐਸਾ ॥ ਪਲਕ ਮਾਹਿ ਬੈਠੇ ਹੀ ਗਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੧੮॥ ਜੋੜ ਜੋੜ ਧਨ ਭਰੇ ਭੰਡਾਰਾ॥ ਅਰਬ ਖਰਬ ਕੁਛ ਵਾਰ ਨ ਪਾਰਾ॥ ਖੋਖੀ ਹਾਂਡੀ ਹਾਥ ਪਕੜਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥੧੯॥ ਹੀਰਾ ਲਾਲ ਜਵਾਹਰ ਜੇਤੇ ॥ ਮਾਣਿਕ ਮੋਤੀ ਘਰ ਮਹਿ ਕੇਤੇ॥ ਧਰਯੋ ਰਹੇ ਰੂਪਾ ਅਰ ਸ੍ਵਰਨਾ॥ਸਮਝ ਦੇਖ ਨਿਸਚੇ ਕਰ ਮਰਨਾ ॥੨੦॥ਰੀਤਾ ਆਈ ਰੀਤਾ ਜਾਈ॥ ਉਹਾ ਭਲੈ ਜੋ ਖਰਚੈ ਖਾਈ॥ ਮਾਇਆ ਸੰਚ ਸੰਚ ਕਿਆ ਕਰਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥੨੨॥ ਦੇਸ਼ ਵਿਲਾਇਤ ਘੋੜੇ ਹਾਥੀ ॥ ਇਨਮੇਂ ਕੋਈ ਨ ਤੇਰਾ ਸਾਥੀ॥ ਪੀਛੇ ਹੋਇ ਹੈ ਹਾਥ ਪਸਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ॥੨੩॥ ਮੰਦਰ ਮਾਲ ਛੋਡ ਸਭ ਜਾਨਾ॥ ਹੋਇ ਬਸੇਰਾ ਬੀਚ ਮਸਾਨਾ॥ ਅੰਬਰ ਓਡਨ ਭੂਮ ਪਥਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ ॥੨੪॥ ਬਹੁ ਬਿਧ ਸੰਤ ਕਹਿਤ ਹੈਂ ਟੇਰੇ॥ ਜਮ ਕੀ ਮਾਰ ਪਵੈ ਸਿਰ ਤੇਰੇ॥ ਧਰਮਰਾਇ ਸਭ ਲੇਖਾ ਭਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ॥੨੫॥ ਪਾਪ ਪੁੰਨ ਕਾ ਬਿਰਵਾ ਮਾਂਗੇ॥ ਕਾਗਤ ਨਿਕਸੈ ਤੇਰੇ