3. ਇਹ ਇਤਿਹਾਸ ਆਦਿ ਕਾਲ ਤੋਂ ਸ਼ੁਰੂ ਨਹੀਂ ਹੁੰਦਾ, ਸਗੋਂ ਉਦੋਂ ਤੋਂ ਸ਼ੁਰੂ ਹੁੰਦਾ ਹੈ, ਜਦੋਂ ਤੋਂ ਅੱਜ ਦੇ ਪੰਜਾਬੀ ਸਭਿਆਚਾਰ ਨੇ ਰੂਪ ਧਾਰਨਾ ਸ਼ੁਰੂ ਕੀਤਾ। ਅਤੇ ਇਹ ਸਮਾਂ ਨੌਵੀਂ ਤੋਂ ਬਾਰਵੀਂ ਸਦੀ ਦਾ ਸਮਾਂ ਹੈ, ਜਦੋਂ ਕਿ ਨਾ ਸਿਰਫ਼
ਉ. ਪੰਜਾਬੀ ਭਾਸ਼ਾ ਨੇ ਰੂਪ ਧਾਰਨਾ ਸ਼ੁਰੂ ਕੀਤਾ,
ਅ. ਪੰਜਾਬੀ ਸਾਹਿਤ ਨੇ ਰੂਪ ਧਾਰਨਾ ਸ਼ੁਰੂ ਕੀਤਾ, ਸਗੋਂ
ੲ. ਇਥੋਂ ਦੇ ਰਾਜਨੀਤਕ, ਸਮਾਜਕ ਅਤੇ ਬੋਧਕ ਖੇਤਰ ਵਿਚ ਐਸੇ ਡੂੰਘੇ ਜਾਂਦੇ ਪਰਿਵਰਤਨ ਸ਼ੁਰੂ ਹੋਏ ਜਿਨ੍ਹਾਂ ਨੇ ਪੁਰਾਤਨ ਸਭਿਆਚਾਰ ਨਾਲੋਂ ਨਿਖੇੜ ਕਰਦਿਆਂ, ਆਧੁਨਿਕ ਕੌਮੀਅਤਾਂ ਦੇ ਵਿਲੱਖਣ ਸਭਿਆਚਾਰਾਂ ਨੂੰ ਸਿਰਜਣ ਵਿਚ ਹਿੱਸਾ ਪਾਇਆਂ।
4. ਪੰਜਾਬੀ ਸਭਿਆਚਾਰਕ ਚੇਤਨਾ ਦੀ ਮੌਜੂਦਾ ਸਥਿਤੀ ਬਾਰੇ ਜਾਨਣ ਲਈ ਜ਼ਰੂਰੀ ਹੈ ਕਿ;
ਉ. ਕੌਮੀ ਅਤੇ ਕੌਮੀਅਤੀ ਸਭਿਆਚਾਰਾਂ ਦੀ ਸੰਬਾਦਕਤਾ ਨੂੰ ਸਮਝਿਆ ਜਾਏ;
ਅ, ਇਹ ਵੀ ਸਮਝਿਆ ਜਾਏ ਕਿ ਇਤਿਹਾਸਕ ਵਿਕਾਸ ਦੇ ਦੌਰਾਨ ਕਿਹੜੀਆਂ ਕਿਹੜੀਆਂ ਘਟਨਾਵਾਂ, ਲਹਿਰਾਂ ਅਤੇ ਵਿਚਾਰਧਾਰਾਵਾਂ ਨੇ ਕਿਸ ਕਿਸ ਤਰਾਂ ਦਾ ਰੋਲ ਅਦਾ ਕੀਤਾ;
ੲ. ਅੱਜ ਦੀ ਸਥਿਤੀ ਪਿੱਛੇ ਕਿਹੜੀਆਂ ਕਿਹੜੀਆਂ ਤਾਕਤਾਂ ਅਤੇ ਰੁਚੀਆਂ ਕਿਰਿਆਸ਼ੀਲ ਹਨ;
ਸ. ਇਹ ਸਾਰਾ ਕੁਝ ਸਮਝਦਿਆਂ, ਇਸ ਤੋਂ ਭਵਿੱਖ ਬਾਰੇ ਜੋ ਸੰਕੇਤ ਮਿਲਦੇ ਹਨ
ਹਨ, ਉਹਨਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾਏ।
113