ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
10
ਪੰਜਾਬ ਦਾ ਭੂਗੋਲ ਅਤੇ ਸਭਿਆਚਾਰ ਪ੍ਰਸਪਰ ਸੰਬੰਧ

ਉੱਪਰ ਅਸੀਂ ਅੱਜ ਦੇ ਸੰਦਰਭ ਵਿਚ ਪੰਜਾਬੀ ਸਭਿਆਚਾਰ ਦੇ ਭੂਗੋਲਿਕ ਚੌਖਟੇ ਨੂੰ ਨਿਸਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਆਰੰਭ ਦਾ ਸੰਭਵ ਸਮਾਂ ਨਿਸ਼ਚਿਤ ਕੀਤਾ ਹੈ ਅਤੇ ਉਸ ਤੋਂ ਮਗਰੋਂ ਇਸ ਦੇ ਇਤਿਹਾਸ ਨੂੰ ਇਕ ਵਿਸ਼ੇਸ਼ ਦਿਸ਼ਟੀ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਹੈ: ਪੰਜਾਬੀ ਕੌਮੀਅਤ ਦੇ ਰੂਪ ਧਾਰਨ ਦੀ ਦ੍ਰਿਸ਼ਟੀ ਤੋਂ, ਜਿਹੜੀ ਕੌਮੀਅਤ ਕਿ ਪੰਜਾਬੀ ਸਭਿਆਚਾਰ ਦੀ ਵਾਹਕ ਹੈ।

ਇਸ ਅਧਿਆਇ ਵਿੱਚ ਅਸੀਂ ਖਿੱਤੇ ਦੇ ਭੂਗੋਲ ਅਤੇ ਸਭਿਆਚਾਰ ਦੇ ਪ੍ਰਸਪਰ ਸੰਬੰਧ ਨੂੰ ਪੜਤਾਲਦਿਆਂ ਹੋਇਆਂ ਉਹਨਾਂ ਠੋਸ ਸਭਿਆਚਾਰਕ ਅੰਸ਼ਾਂ ਬਾਰੇ ਨਿਰਣਾ ਕਰਨ ਦਾ ਯਤਨ ਕਰਾਂਗੇ, ਜਿਨ੍ਹਾਂ ਨੂੰ ਜਾਂ ਤਾਂ ਨਿਰੋਲ ਭੂਗੋਲਿਕ ਸਥਿਤੀ ਨੇ, ਜਾਂ ਇਸ ਨੇ ਦੁਜੇ ਅੰਸ਼ਾਂ ਨਾਲ ਮਿਲ ਕੇ ਪੈਦਾ ਕੀਤਾ ਹੈ।

ਇਸ ਪੱਖੋਂ ਪਹਿਲਾ ਤੱਥ ਇਹ ਹੈ ਕਿ ਭਾਵੇਂ ਅੱਜ ਦੇ ਸੰਦਰਭ ਵਿਚ ਅਸੀਂ ਪੰਜਾਬ ਦੇ ਭੂਗੋਲਿਕ ਚੌਖਟੇ ਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਪੰਜਾਬ ਦੇ ਨਾਂ ਨਾਲ ਜਾਣੀ ਜਾਂਦੀ ਭੂਗੋਲਿਕ ਇਕਾਈ ਦੀਆਂ ਹੱਦਾਂ ਕਦੀ ਵੀ ਸਥਿਰ ਨਹੀਂ ਰਹੀਆਂ, ਸਗੋਂ ਅਕਸਰ ਕਾਫ਼ੀ ਤੇਜ਼ੀ ਨਾਲ ਬਦਲਦੀਆਂ ਰਹੀਆਂ ਹਨ। ਜੇ ਸਿਰਫ਼ ਵੀਹਵੀਂ ਸਦੀ ਵਿਚਲੀਆਂ ਤਬਦੀਲੀਆਂ ਨੂੰ ਹੀ ਲਈਏ, ਤਾਂ ਉਨ੍ਹੀਵੀਂ ਸਦੀ ਦੇ ਅਖ਼ੀਰ ਉੱਤੇ ਸਿੰਧ ਪਾਰ ਤੋਂ ਲੈ ਕੇ ਜਮਨਾ ਪਾਰ ਤੱਕ ਦੇ ਇਲਾਕੇ ਪੰਜਾਬ ਵਿਚ ਸ਼ਾਮਲ ਸਨ। 1901 ਵਿਚ ਸਿੰਧ ਪਾਰ ਦੇ ਛੇ ਜ਼ਿਲ੍ਹੇ ਵੱਖ ਕਰ ਕੇ ਉੱਤਰ-ਪੱਛਮੀ ਸਰਹੱਦੀ ਸੂਬਾ ਬਣਾ ਕੇ ਵੱਖ ਕਰ ਦਿੱਤਾ ਗਿਆ। 1911 ਵਿਚ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾ ਕੇ ਵੱਖ ਕਰ ਦਿੱਤਾ ਗਿਆ। 1947 ਵਿਚ ਪੰਜਾਬ ਦੇ ਦੋ ਟੋਟੇ ਹੋ ਗਏ -ਇਕ ਪਾਕਿਸਤਾਨ ਦਾ ਅੰਗ ਬਣ ਗਿਆ, ਦੂਜਾ ਭਾਰਤ ਦਾ। ਇਸ ਨਾਲ ਦੇ ਵੱਖ ਵੱਖ ਭੂਗੋਲਿਕ ਇਕਾਈਆਂ ਹੋਂਦ ਵਿਚ ਆਈਆਂ ਅਤੇ ਦੋ ਜਨ-ਸਮੂਹ ਬਣ ਗਏ, ਜਿਹੜੇ ਸਥਿਤੀ ਅਤੇ ਬਣਤਰ ਕਰਕੇ ਵੱਖ ਸਨ। ਰਾਜ ਅਤੇ ਧਰਮ ਦਾ ਰੋਲ ਵੀ ਦੋਵੇਂ ਪਾਸੇ ਵੱਖ ਵੱਖ ਅਤੇ ਸਰਗਰਮ ਸੀ। ਇਸ ਲਈ ਸਮਾਂ ਪਾ ਕੇ ਇਹਨਾਂ ਦਾ ਵਖਰੇ ਵਖਰੇ ਸ੍ਵੈਧੀਨ ਸਭਿਆਚਾਰ ਬਣ

114