ਅੰਗਰੇਜ਼ਾਂ ਨੇ ਹੀ ਕੀਤਾ ਜਿਹੜਾ ਸਾਡੀ ਸਭਿਆਚਾਰਕ ਨਿਵੇਕਲਤਾ ਦੀ ਪਛਾਣ ਦਾ ਅਤੇ ਪੰਜਾਬੀ ਸਭਿਆਚਾਰ ਦੇ ਅਧਿਐਨ ਦਾ ਮੁੱਢ ਬਣਿਆ। ਇਹ ਮੁੱਢਲਾ ਕੰਮ ਭਾਸ਼ਾ ਦੇ ਖੇਤਰ ਵਿਚ, ਕਬੀਲਿਆਂ ਅਤੇ ਜਾਤਾਂ ਦੇ ਖੇਤਰ ਵਿਚ ਕੀਤੇ ਸਰਵੇਖਣੇ ਸਨ, ਜਾਂ ਫਿਰ ਇਕੱਤ੍ਰਿਤ ਕੀਤੇ ਰੋਮਾਂਸ, ਮਿੱਥਾਂ ਅਤੇ ਗਾਥਾਵਾਂ ਸਨ। ਅੰਗਰੇਜ਼ਾਂ ਵਲੋਂ ਕੀਤਾ ਗਿਆ ਇਹ ਮੁੱਢਲਾ ਕੰਮ ਵੀ ਸਾਡੇ ਲਈ ਅਜੇ ਤੱਕ ਇਕ ਮੀਲ-ਪੱਥਰ ਬਣਿਆ ਹੋਇਆ ਹੈ। ਅਜੇ ਤੱਕ ਅਸੀ ਨਾ ਇਸ ਦੀ ਪ੍ਰਮਾਣਿਕਤਾ ਨੂੰ ਪਰਖਣ ਦਾ ਯਤਨ ਕੀਤਾ ਹੈ, ਨਾ ਇਸ ਦਾ ਕੋਈ ਪੁਨਰ-ਮੁਲਾਂਕਣ ਕੀਤਾ ਹੈ, ਅਤੇ ਨਾ ਹੀ ਇਸ ਨੂੰ ਅੱਗੇ ਤੋਰਿਆ ਹੈ।
ਪ੍ਰਤੱਖ ਤੌਰ ਉਤੇ ਉਪਰੋਕਤ ਸਾਰਾ ਕੰਮ ਲੋਕਯਾਨ ਦੇ ਖੇਤਰ ਵਿਚ ਹੋਇਆ, ਅਤੇ ਸਭਿਆਚਾਰ ਦੇ ਖੇਤਰ ਵਿਚ ਚੇਤੰਨ ਪੰਜਾਬੀ ਯਤਨ ਵੀ ਇਹਨਾਂ ਲੀਹਾਂ ਉਤੇ ਹੀ ਚਲਿਆ। ਵਾਰ ਅਤੇ ਕਿੱਸੇ ਲੱਭੇ ਗਏ ਅਤੇ ਸੰਕਲਿਤ ਕੀਤੇ ਗਏ, ਲੋਕ-ਗੀਤ ਇਕੱਠੇ ਕੀਤੇ ਗਏ (ਬਿਨਾਂ ਉਹਨਾਂ ਦੇ ਸੰਗੀਤ ਦੇ, ਜਿਸ ਕਰਕੇ ਉਹਨਾਂ ਨੂੰ ਲੋਕ-ਗੀਤ ਦੀ ਥਾਂ ਲੋਕ-ਕਵਿਤਾ ਕਹਿਣਾ ਵਧੇਰੇ ਠੀਕ ਹੋਵੇਗਾ), ਅਖਾਉਤਾਂ, ਮੁਹਾਵਰਿਆਂ ਅਤੇ ਬਾਤਾਂ ਦੇ ਸੰਗ੍ਰਹਿ ਛਪਣੇ ਸ਼ੁਰੂ ਹੋਏ। ਇਸ ਸਾਰੀ ਪ੍ਰਕਿਰਿਆ ਦੀ ਸਿਖਰ ਡਾ. ਸ. ਸ. ਵਣਜਾਰਾ ਬੇਦੀ ਦਾ ਪੰਜਾਬੀ ਲੋਕਧਾਰਾ ਵਿਸਵਕੋਸ਼ ਹੈ, ਜਿਸ ਦੀਆਂ ਅਜੇ ਤੱਕ ਸਿਰਫ਼ ਚਾਰ ਸੈਂਚੀਆਂ ਛਪੀਆਂ ਹਨ। ਸੰਪੂਰਣ ਹੋਣ ਉਤੇ ਇਹ ਜ਼ਰੂਰ ਇਕ ਅਗਲਾ ਮੀਲ-ਪੱਥਰ ਹੋਵੇਗਾ।
ਪਿਛਲੇ ਕੁਝ ਸਮੇਂ ਤੋਂ ਸਾਡੇ ਵਿਦਵਾਨਾਂ ਦਾ ਧਿਆਨ ਲੋਕ-ਕਲਾਵਾਂ ਵੱਲ ਵੀ ਖਿੱਚਿਆ ਗਿਆ ਹੈ। ਕੰਧ-ਚਿਤਰਾਂ ਦਾ ਅਧਿਐਨ ਕੀਤਾ ਗਿਆ ਹੈ। ਅਦਾਕਾਹੀ ਕਲਾਵਾਂ ਵਿਚ ਗਿੱਧੇ ਅਤੇ ਭੰਗੜੇ ਨੂੰ ਪੇਸ਼ ਕਰਨ ਵਿਚ ਅਸੀਂ ਮਾਨ ਮਹਿਸੂਸ ਕਰਦੇ ਹਾਂ। ਲੋਕ-ਮੰਚ ਦੇ ਖੇਤਰ ਵਿਚ ਵੀ ਅਧਿਐਨ ਕੀਤਾ ਗਿਆ ਹੈ।
ਇਹ ਅਤੇ ਇਸ ਤਰ੍ਹਾਂ ਦੇ ਹੋਰ ਸਾਰੇ ਯਤਨ ਪ੍ਰਸੰਸਾ ਦੇ ਪਾਤਰ ਹਨ। ਪਰ ਇਹਨਾਂ ਤੋਂ ਇਕ ਗ਼ਲਤ ਧਾਰਨਾ ਬਣਨ ਦਾ ਡਰ ਹੋ ਸਕਦਾ ਹੈ ਕਿ ਇਹਨਾਂ ਨੂੰ ਸਭਿਆਚਾਰ ਦਾ ਸਮਾਨਾਰਥੀ ਨਾ ਸਮਝ ਲਿਆ ਜਾਏ, ਕਿਉਂਕਿ ਇਹ ਸਾਰੇ ਮਿਲ ਕੇ ਵੀ ਸਭਿਆਚਾਰ ਦਾ ਇਕ ਪੱਖ ਹੀ ਪੇਸ਼ ਕਰਦੇ ਹਨ ਜਿਹੜਾ ਸਭਿਆਚਾਰ ਦੇ ਬੋਧਾਤਮਿਕ ਅੰਗ ਵਿਚ ਆਉਦਾ ਹੈ। ਬੇਸ਼ਕ, ਸਭਿਆਚਾਰ ਨੂੰ ਕਲਾ ਅਤੇ ਸਾਹਿਤ ਵਿਚਲੀਆਂ ਪਰਾਪਤੀਆਂ ਵਜੋਂ ਪਰਿਭਾਸ਼ਿਤ ਕਰਨ ਦਾ ਵੀ ਇਕ ਰੁਝਾਣ ਰਿਹਾ ਹੈ। ਸਭਿਆਚਾਰਕ ਪ੍ਰੋਗਰਾਮ, ਸਭਿਆਚਾਰਕ ਸ਼ਾਮ, ਸਭਿਆਚਾਰ ਦਾ ਮੰਤਰਾਲਾ ਆਦਿ ਇਸ ਤਰ੍ਹਾਂ ਦੇ ਰੁਝਾਣ ਦਾ ਹੀ ਪ੍ਰਗਟਾਅ ਹਨ। ਪਰ ਅੱਜ ਇਸੇ ਗੱਲ ਉਤੇ ਲਗਭਗ ਸੰਹਿਮਤੀ ਹੈ ਕਿ ਇਹ ਸਭਿਆਚਾਰ ਦਾ ਬਹੁਤ ਸੀਮਿਤ ਸੰਕਲਪ ਪੇਸ਼ ਕਰਦਾ ਹੈ।
ਸਭਿਆਚਾਰ ਆਪਣੇ ਆਪ ਵਿਚ ਇਕ ਅਤਿ ਵਿਸ਼ਾਲ ਸੰਕਲਪ ਹੈ, ਜਿਸ ਵਿਚ ਕਿਸੇ ਜਨ-ਸਮੂਹ ਜਾਂ ਮਨੁੱਖੀ ਸਮਾਜ ਦੇ ਜੀਵਨ ਦੇ ਹਰ ਖੇਤਰ ਵਿਚਲੀਆਂ ਉਹ ਕਿਰਿਆਵਾਂ ਅਤੇ ਉਹਨਾਂ ਨੂੰ ਕਰਨ ਦੇ ਢੰਗ ਆ ਜਾਂਦੇ ਹਨ, ਜੋ ਉਸ ਮਨੁੱਖੀ ਸਮਾਜ ਨੂੰ ਦੂਜੇ
11