ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/131

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
12
ਪੰਜਾਬੀ ਸਭਿਆਚਾਰ ਦੀ ਕਦਰ-ਪ੍ਰਣਾਲੀ

ਕਿਸੇ ਸਭਿਆਚਾਰ ਨੂੰ ਐਸੀਆਂ ਕਦਰਾਂ-ਕੀਮਤਾਂ ਦੀ ਸੂਚੀ ਵਜੋਂ ਵੀ ਦੇਖਿਆ ਜਾ ਸਕਦਾ ਹੈ, ਜਿਹੜੀਆਂ ਉਸ ਸਭਿਆਚਾਰ ਵਾਲੇ ਜਨ-ਸਮੂਹ ਦੇ ਜੀਵਨ-ਵਿਹਾਰ ਵਿਚੋਂ ਝਲਕਦੀਆਂ ਹੁੰਦੀਆਂ ਹਨ। ਇਸ ਸੂਚੀ ਵਿਚਲੀਆਂ ਸਾਰੀਆਂ ਕਦਰਾਂ-ਕੀਮਤਾਂ ਦੀ ਇਕ ਜਿੰਨੀ ਮਹੱਤਾ ਨਹੀ ਹੁੰਦੀ। ਸਮਾਂ ਬਦਲਣ ਨਾਲ ਇਹ ਮਹੱਤਾ ਵਧਦੀ ਘਟਦੀ ਵੀ ਰਹਿੰਦੀ ਹੈ। ਤਾਂ ਵੀ ਐਸੀਆਂ ਕੁਝ ਕੁ ਕਦਰਾਂ-ਕੀਮਤਾਂ ਨੂੰ ਹਮੇਸ਼ਾਂ ਹੀ ਲੱਭਿਆ ਜਾ ਸਕਦਾ ਹੈ, ਜਿਹੜੀਆਂ ਉਸ ਸੜ੍ਹ ਵਿਚਲੇ ਵੱਧ ਤੋਂ ਵੱਧ ਜੀਵਾਂ ਵਲੋਂ ਵੱਧ ਤੋਂ ਵੱਧ ਸਮੇਂ ਤੱਕ ਬੇਹੱਦ ਮਹੱਤਵਪੂਰਨ ਸਮਝੀਆਂ ਜਾਂਦੀਆਂ ਹਨ। ਆਮ ਕਰਕੇ ਇਹੋ ਜਿਹੀਆਂ ਕੁਝ ਕੁ ਕਦਰਾਂ ਕੀਮਤਾਂ ਹੀ ਕਿਸੇ ਸਮਾਜ ਦੇ ਸਮੁੱਚੇ ਚਿਹਰੇ-ਮੁਹਰੇ ਨੂੰ ਵਿਲੱਖਣਤਾ ਦੇਂਦੀਆਂ ਹਨ ਅਤੇ ਵਿਅਕਤੀਗਤ ਆਚਰਨ ਨੂੰ ਘੜਨ ਵਿਚ ਵੀ ਬੁਨਿਆਦੀ ਹਿੱਸਾ ਪਾਉਂਦੀਆਂ ਹਨ।

ਆਮ ਤੌਰ ਉਤੇ ਦੇਖਣ ਵਿਚ ਆਇਆ ਹੈ ਕਿ ਹੋਰ ਸਮਾਜ ਦੀ ਇਕ ਬੁਨਿਆਦੀ ਕਦਰ ਹੁੰਦੀ ਹੈ, ਜਿਸ ਨੂੰ ਕੇਂਦਰੀ ਸਥਾਨ ਪ੍ਰਾਪਤ ਹੁੰਦਾ ਹੈ, ਅਤੇ ਬਾਕੀ ਸਾਰੀਆਂ ਕਦਰਾਂ ਕੀਮਤਾਂ ਉਸੇ ਇਕ ਬੁਨਿਆਦੀ ਕਦਰ ਦਾ ਪਸਾਰ ਹੁੰਦੀਆਂ ਹਨ, ਉਸੇ ਤੇ ਵਿਆਖਿਆ ਪਾਉਂਦੀਆਂ ਹਨ, ਜਾਂ ਉਸ ਦੇ ਸੰਦਰਭ ਵਿਚ ਅਰਥ ਰੱਖਦੀਆਂ ਹਨ।

ਪੰਜਾਬੀ ਸਭਿਆਚਾਰ ਦੇ ਸੰਬੰਧ ਵਿਚ ਵੀ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੀ ਬੁਨਿਆਦੀ ਕਦਰ ਹੈ, ਜਿਹੜੀ ਪੰਜਾਬੀ ਸਭਿਆਚਾਰ ਦਾ ਖਾਸਾ ਨਿਰਧਾਰਿਤ ਕਰਦੀ ਹੈ ਅਤੇ ਇਸ ਨੂੰ ਦੂਜੇ ਸਭਿਆਚਾਰਾਂ ਤੋਂ ਨਿਖੇੜਦੀ ਹੈ? ਇਸ ਦੇ ਕਈ ਜਵਾਬ ਵੀ ਦਿੱਤੇ ਜਾਂਦੇ ਹਨ ਕਿ ਇਹ ਬੁਨਿਆਦੀ ਕਦਰ ਹੈ - ਬਹਾਦਰੀ, ਜਾਂ ਪ੍ਰਾਹੁਣਾਚਾਰੀ, ਜਾਂ ਸਖੀਣਾ, ਜਾਂ ਧਾਰਮਿਕਤਾ, ਆਦਿ।

ਪਰ ਜੇ ਜ਼ਰਾ ਵੀ ਗਹੁ ਨਾਲ ਦੇਖਿਆ ਜਾਏ ਤਾਂ ਉਕਤ ਅਤੇ ਇਸ ਤਰ੍ਹਾਂ ਦੇ ਹੋਰ ਵੀ ਗੁਣ ਆਪਣੇ ਆਪ ਵਿਚ ਨਾ ਤਾਂ ਪੰਜਾਬੀ ਸਭਿਆਚਾਰ ਦੀ ਨਿਵੇਕਲਤਾ ਨੂੰ ਪੇਸ਼ ਕਰਦੇ ਹਨ, ਅਤੇ ਨਾ ਹੀ ਬੁਨਿਆਦੀ ਮਹੱਤਾ ਰੱਖਦੇ ਹਨ। ਹਰ ਕੌਮ ਦਾ ਇਤਿਹਾਸ ਬਹਾਦਰੀ ਦੇ ਕਾਰਨਾਮਿਆਂ ਅਤੇ ਜਾਨਾਂ ਵਾਰਨ ਵਾਲੇ ਯੋਧਿਆਂ ਦੇ ਨਾਵਾਂ ਨਾਲ ਭਰਿਆ

129