ਪੰਨਾ:ਸਰਦਾਰ ਭਗਤ ਸਿੰਘ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩੨ )

ਪਹਿਲਾਂ ਤਾਂ ਚੀਫ ਹੈਡਵਾਡਰ ਤੇ ਡਿਪਟੀਆਂ ਨੇ ਭੁੱਖ ਹੜਤਾਲੀਆਂ ਨੂੰ ਡਰਾਇਆ ਧਮਕਾਇਆਂ। ਵੱਖੋ ਵੱਖ ਕੋਠੀਆਂ ਤੇ ਬਾਰਕਾਂ ਵਿਚ ਬੰਦ ਕੀਤਾ। ਕਰੜਾ ਪਹਿਰਾ ਲਾ ਕੇ ਤੰਗ ਕਰਨਾ ਸ਼ੁਰੂ ਕੀਤਾ। ਕਿਸੇ ਨੂੰ ਮਿਲਣ ਜਾਂ ਕੋਈ ਚੀਜ਼ ਦੇਣ ਦੀ ਕੋਈ ਖੁਲ੍ਹ ਨਹੀਂ ਸੀ। ਤਿੰਨ-ਚਾਰ ਦਿਨ ਬੀਤਨ ਪਿੱਛੋਂ ਦਰੋਗਾ ਤੇ ਸੁਪ੍ਰਿੰਟੈਂਡੈਂਟ ਸਾਰੇ ਭੁੱਖ ਹੜਤਾਲੀਆਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਉਨ੍ਹਾਂ ਦੀ ਜ਼ਬਾਨੋ ਸੁਣਿਆਂ। ਜਦੋਂ ਮੰਗਾਂ ਦੇ ਮੰਨਣ ਦਾ ਸੁਆਲ ਪੈਦਾ ਹੋਇਆ ਤਾਂ ਬੋਲੇ-
"ਤੁਹਾਡੀਆਂ ਮੰਗਾਂ ਸਰਕਾਰ ਤਕ ਪਹੁੰਚਾਈਆਂ ਜਾਣਗੀਆਂ। ਤੁਸੀਂ ਭੁੱਖ ਹੜਤਾਲ ਛੱਡ ਦਿਓ। ਜਿੰਨਾ ਚਿਰ ਭੁਖ ਹੜਤਾਲ ਨਾ ਟੁੱਟੇ ਉੱਨਾ ਚਿਰ ਕੋਈ ਗਲ-ਬਾਤ ਨਹੀਂ ਹੋ ਸਕਦੀ।"
ਜਤਿੰਦਰ ਨਾਥ ਦਾਸ ਤੇ ਭਗਤ ਸਿੰਘ ਨੇ ਦਲੇਰੀ ਨਾਲ ਉਤਰ ਦਿੱਤਾ-"ਜਿੰਨਾਂ ਚਿਰ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਨਾ ਚਿਰ ਭੁੱਖ-ਹੜਤਾਲ ਨਹੀਂ ਟੁੱਟਦੀ।"
"ਪਤਾ ਹੈ!"ਸੁਪ੍ਰਿੰਟੈਂਡੈਂਟ ਰਤਾ ਕ੍ਰੋਧ ਨਾਲ ਬੋਲਿਆ "ਭੁਖ-ਹੜਤਾਲ ਕਰਨਾ ਜੇਹਲ ਕਾਨੂੰਨ ਦੀ ਉਲੰਘਣਾ ਕਰਨਾ ਹੈ! ਇਸ ਦੀ ਸਜ਼ਾ ਮਿਲ ਸਕਦੀ ਹੈ। ਖੁਲ੍ਹੀ ਅਦਾਲਤ ਵਿਚ ਮੁਕਦਮਾ ਚਲ ਸਕਦਾ ਹੈ।"
"ਇਨ੍ਹਾਂ ਸਾਰੀਆਂ ਗੱਲਾਂ ਨੂੰ ਅਸੀਂ ਭਲੀ ਪ੍ਰਕਾਰ ਜਾਣਦੇ ਹਾਂ।" ਸ: ਭਗਤ ਸਿੰਘ ਨੇ ਉੱਤਰ ਦਿੱਤਾ-ਪੜ੍ਹੇ ਲਿਖੇ ਹਾਂ। ਇਕ ਜੇਹਲ-ਮੈਨਿਉਲ (ਜੇਹਲ ਕਾਨੂੰਨ ਦੀ ਉਲੰਘਣਾ ਕਰਨਾ ਤਾਂ ਗਲ ਹੀ ਮਾਮੂਲੀ ਹੈ, ਅਸੀਂ ਤਾਂ ਸਾਰੇ ਅੰਗ੍ਰਜ਼ੀ