ਪੰਨਾ:ਸਰਦਾਰ ਭਗਤ ਸਿੰਘ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩੫ )


ਭੁੱਖ ਹੜਤਾਲ


੧੨.


ਭੁੱਖ ਹੜਤਾਲ ਹੋਈ ਨੂੰ ਇਕ ਹਫਤਾ ਹੋ ਗਿਆ ਸੀ।
ਜੇਹਲ ਦੇ ਸਾਰੇ ਅਫਸਰ ਉਦਾਸ, ਕ੍ਰੋਧਵਾਨ ਤੇ ਦੋ ਚਿਤੇ ਜਹੇ ਹੋਏ ਏਧਰ ਉਧਰ ਤੁਰਦੇ ਫਿਰਦੇ ਸਨ ਡਾਕਟਰ ਨੂੰ ਹੁਕਮ ਹੋਇਆ ਸੀ ਕਿ ਸਾਰੇ ਭੁੱਖ ਹੜਤਾਲੀਆਂ ਦਾ ਭਾਰ ਤੋਲੇ। ਉਹ ਕੈਦੀ ਨੂੰ ਕੰਡਾ ਚੁਕਵਾ ਕੇ ਕੰਪੌਡਰ ਸਮੇਤ ਭਾਰ ਤੋਲਨ ਦੀ ਤਿਆਰੀ ਕਰੀ ਬੈਠਾ ਸੀ, ਅਗੋਂ ਪਿਛੋਂ ਜੇਹਲ ਦੇ ਡਾਕਟਰ ਕੈਦੀ ਬੀਮਾਰਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ। ਜੇਹਲ ਹਸਪਤਾਲਾਂ ਵਿਚ ਕੰਪੌਡਰਾਂ ਦਾ ਹੀ ਰਾਜ ਹੁੰਦਾ ਹੈ ਪਰ ਭੁਖ ਹੜਾਲ ਵੇਲੇ ਡਾਕਟਰ ਨੂੰ ਕੰਮ ਕਰਨਾ ਪੈਂਦਾ ਹੈ, ਉਹ ਆਪਣਾ ਕੰਮ ਜਾਂ ਫਰਜ਼ ਨਹੀਂ ਸਮਝਦਾ ਸਗੋਂ ਇਕ ਭਾਰੀ ਭਾਰ ਅਨੁਭਵ ਕਰਦਾ ਹੈ।
ਭਗਤ ਸਿੰਘ ਤੇ ਉਸਦੇ ਕੁਝ ਸਾਥੀਆਂ ਨੂੰ ਵੱਖਰੀ ਬਾਰਕ ਵਿਚ ਬੰਦ ਕੀਤਾ ਹੋਇਆ ਸੀ। ਕੁਝ ਕੁ ਜੁਆਨ ਕਸੂਰੀ ਕੋਠੀਆਂ ਤੇ ਚੱਕੀਆਂ ਵਿਚ ਡਕੇ ਹੋਏ ਸਨ। ਉਨ੍ਹਾਂ ਤੇ ਕਰੜਾ ਪਹਿਰਾ ਸੀ, ਛਿਆਂ ਦਿਨਾਂ ਵਿਚ ਦੀ ਦਸਾਂ ਲੰਬਰ ਦਾਰਾਂ (ਕੈਦੀ ਵਾਡਰਾਂ) ਅਤੇ ਪੰਜਾਂ ਸਿਪਾਹੀ ਵਾਡਰਾਂ ਨੂੰ