ਪੰਨਾ:ਸਰਦਾਰ ਭਗਤ ਸਿੰਘ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੪ )



(ਸੁਪ੍ਰੰਟੈਂਡੰਟ ਵਲ ਦੇਖਕੇ) ਕੀ ਗੋਰੇ ਦਾ ਰਾਜ ਸਦਾ ਰਹਿਣਾ ਹੈ .?ਬੇਈਮਾਨੋ......ਕੁੱਤਿਓ...ਚੰਡਾਲੋ...ਤੁਹਾਡੀ ਮਾਂ....ਲਹੂ ਨਾਲ ਹੱਥ ਨਾ ਰੰਗੋ...ਜਦੋਂ ਤੁਹਾਡਾ ਬਾਪੂ ਗੋਰਾ ਚਲਿਆ ਗਿਆ - ਫਿਰ ਤਾਂ ਕਾਲਿਆਂ ਦੇ ਵਸ ਪੈਣਾ ਜੇ। ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੁਰੂ, ਜਾਤਿੰਦਰ ਨਾਥ...ਮਹਾਂ ਬੀਰ...ਕਿੰਨੇ ਸੋਹਣੇ ਤੇ ਸਿਅਣੇ ਗਭਰੂ ਨੇ ਉਨ੍ਹਾਂ ਨੂੰ ਦੁਖ ਦੇਂਦਿਆਂ ਹੋਇਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ?'
ਲੱਖੂ ਦੀ ਜ਼ਬਾਨੋ ਖਰੀਆਂ ਸੁਣਕੇ ਦਰੋਗਾ ਤੜਪ ਉਠਿਆ। ਹੱਥ ਵਾਲੀ ਸੋਟੀ ਨੂੰ ਭੋਂ ਉਤੇ ਮਾਰਦਾ ਹੋਇਆ ਉਹ ਕ੍ਰੋਧ ਤੇ ਸ਼ਰਮ ਨਾਲ ਲਾਲ ਪੀਲਾ ਹੋ ਕੇ ਕੜਕਿਆ..... ਚੁੱਪ ਰਹੋ! ਬਕਵਾਸ ਨਾ ਕਰ...ਮੈਂ ਜ਼ਬਾਨ ਖਿਚ ਲਵਾਂਗਾ?'
ਲੱਖੂ ਨੇ ਉਹਦੇ ਨਾਲੋਂ ਵੀ ਕਈ ਗੁਣਾਂ ਵਧ ਗੁਰਮ ਹੋ ਕੇ ਉਤਰ ਦਿੱਤਾ, ...ਧੀ ਦਿਆ ਯਾ.....ਤੇਰੀ ਮੌਤ ਨੇੜੇ ਆਈ ਹੈ। ਤੇਰੇ ਵਰਗੀਆਂ ਝੂਠਾਂ ਲੱਖੂ ਨੂੰ ਚੁੱਪ ਨਹੀਂ ਕਰਾ ਸਕਦੀਆਂ। ਲੱਖੂ ਨੇ ਅਜੇ ਆਪਣੇ ਮਨੋ-ਭਾਵਾਂ ਨੂੰ ਪੂਰਾ ਪ੍ਰਗਟ ਨਹੀਂ ਸੀ ਕੀਤਾ ਕਿ ਸੁਪ੍ਰੰਟੈਂਡੈਂਟ ਬੋਲ ਪਿਆ, ਬੈਂਤ ਲਾਓ ਬੈਂਤ!'
ਦਸ-ਬਾਰਾਂ ਕਦਮਾਂ ਦੂਰੋ ਨਸ ਕੇ ਆਕੇ ਤੇ ਬੈਂਤ ਨੂੰ ਘਮਾਉਂਦਾ ਹੋਇਆ ਕਾਲੂ ਤਾਂ ਬੈਂਤ ਮਾਰਨ ਲੱਗਾ। ਜਿਉਂ ਹੀ ਉਸ ਨੇ ਪਹਿਲਾ ਬੈਂਤ ਮਾਰਿਆ ਤੇ ਮਾਸ ਦੇ ਨਾਲ ਨੱਪਘਰੋੜ ਕੇ ਖਿਚਿਆ ਤਾਂ ਲੱਖੂ ਨੇ 'ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਲਾਇਆ।