ਪੰਨਾ:ਸਰਦਾਰ ਭਗਤ ਸਿੰਘ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੮)

ਦੇ ਸਿਖੇ ਸਿਖਾਏ ਬਿਆਨਾਂ ਤੋਂ ਨਾ ਥਿੜਕ ਜਾਣ। ਪੁਲਸ ਇਨ੍ਹਾਂ ਨਾਲ ਲਾਡ ਪਿਆਰ ਚੋਖਾ ਕਰਦੀ ਸੀ। ਚੰਗਾ ਖਾਣ ਨੂੰ ਦੇਂਦੀ। ਕਿਤਾਬਾਂ ਤੇ ਅਖਬਾਰਾਂ ਪੜ੍ਹਨ ਨੂੰ। ਜੇਹਲ ਦੇ ਅਫਸਰ ਵੀ ਬੜਾ ਸਤਿਕਾਰ ਕਰਦੇ ਸਨ ਪਰ ਬਾਕੀ ਦੇ ਕੈਦੀ ਕੀ ਰਾਜਸੀ ਤੇ ਕੀ ਇਖਲਾਕੀ ਉਹ ਬੁਰਾ ਸਮਝਦੇ ਸਨ। ਜਿਸ ਨੰਬਰਦਾਰ ਜਾਂ ਵਾਡਰ ਦੀ ਨੌਕਰੀ ਉਨ੍ਹਾਂ ਉਪਰ ਹੁੰਦੀ ਉਹ ਵੀ ਕਈ ਵਾਰ ਆਖ ਦੇਂਦੇ..'ਮਾੜਾ ਕਰ ਰਹੇ ਜੇ ਆਪਣੇ ਮਿਤ੍ਰਾਂ ਨੂੰ ਫਾਂਸੀ ਟੰਗਾਵੋਗੇ... ਵਤਨ-ਧ੍ਰੋਹੀ ਬਣਨਾ ਚੰਗਾ ਨਹੀਂ, ਸਰਕਾਰ ਪ੍ਰਦੇਸੀ ਤੇ ਨਿਰਦਈ ਹੈ, ਦੇਸ਼-ਭਗਤਾਂ ਦੇ ਵਿਰੁਧ ਗਵਾਹੀ ਦੇਣਾ ਵਤਨ ਨਾਲ ਗਦਾਰੀ ਤੇ ਅੰਗ੍ਰੇਜ਼ੀ ਸਾਮਰਾਜ ਨਾਲ ਹਮਦਰਦੀ ਪ੍ਰਗਟ ਕਰਨਾ ਹੈ।'
ਇਹ ਸੁਣਕੇ ਉਹ ਸ਼ਰਮਿੰਦੇ ਹੋ ਜਾਂਦੇ, ਢੀਠਪੁਣੇ ਨਾਲ ਏਧਰ ਓਧਰ ਦੀਆਂ ਗਲਾਂ ਕਰਕੇ ਟਾਲ ਦੇਂਦੇ ਪਰ ਸਹੀ ਉੱਤਰ ਕੋਈ ਨਾ ਦੇਂਦੇ।
ਇਸ 'ਲਾਹੌਰ ਸ਼ਾਜਸ਼ ਕੇਸ' ਨੂੰ ਨੇਪਰੇ ਚਾੜ੍ਹਨ ਵਾਸਤੇ ਸਰਕਾਰ ਨੇ ਸਪੈਸ਼ਲ ਟ੍ਰਿਬਨਲ ਨਲ (ਉਚੇਚੀ ਅਦਾਲਤ) ਮੁਕਰਰ ਕੀਤਾ। ਸੰਟਰਲ ਜੇਹਲ ਦੀ ਇਕ ਬਾਰਕ ਨੂੰ ਹੀ ਅਦਾਲਤ ਦਾ ਕਮਰਾ ਮਿੱਥ ਲਿਆ ਗਿਆ। ੧੦ ਜੁਲਾਈ ੧੯੨੯ ਨੂੰ ਕੇਸ ਸ਼ੁਰੂ ਹੋਇਆ, ਉਸ ਵੇਲੇ ਹੋਰ ਕੈਦੀਆਂ ਦੇ ਨਾਲ ਸਾਰੇ ਮੁਲਜ਼ਮ ਭੁਖ ਹੜਤਾਲ ਉਤੇ ਸਨ। ਨਾਲ ਹੀ ਸ: ਭਗਤ ਸਿੰਘ ਜੀ ਦੀ ਅਗਵਾਈ ਹੇਠ ਸਾਰੇ ਮੁਲਜ਼ਮਾਂ ਨੇ ਫੈਸਲਾ ਕਰ ਲਿਆ ਕਿ ਜਿੰਨਾ ਚਿਰ ਭੁਖ ਹੜਤਾਲ ਦਾ ਫੈਸਲਾਂ ਨਾਂ ਹੋ ਜਾਵੇ ਉਨਾਂ ਚਿਰ ਅਦਾਲਤ ਵਿੱਚ ਮੁਕਦਮੇ ਵਾਸਤੇ ਪੇਸ਼