ਪੰਨਾ:ਸਰਦਾਰ ਭਗਤ ਸਿੰਘ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੨)


ਫਾਂਸੀ ਵਾਲੀ ਕੋਠੀ ਵਿਚ ਕੈਦੀ ਨੂੰ ਚਵੀ ਘੰਟੇ ਬੰਦ ਰਹਿਣਾ ਪੈਂਦਾ ਹੈ। ਕੋਠੀ ਦੇ ਅੱਗੇ ਸੌ ਕੁ ਮੁਰੱਬਾ ਫੁਟ ਵੇਹੜਾ ਹੁੰਦਾ ਹੈ। ਉਸ ਵੇਹੜੇ ਵਿਚ ਇਕ ਘੰਟਾ ਫਿਰਨ ਦੀ ਖੁਲ੍ਹ ਹੁੰਦੀ ਏ। ਉਹ ਵੀ ਜਦੋਂ ਭੰਗੀ ਨੇ ਕੋਠੀ ਸਾਫ ਕਰਨੀ ਹੋਵੇ। ਉਸ ਵੇਹੜੇ ਨੂੰ ਵੀ ਜਿੰਦਰਾ ਤੇ ਕੋਠੀ ਨੂੰ ਵੀ ਜਿੰਦਰਾ ਵੱਜਾ ਰਹਿੰਦਾ ਹੈ। ਧਿਆਨ ਰਖਣ ਵਾਸਤੇ ਕਈ ਵਾਰ ਡਿਉਟੀ ਉਤੇ ਹੁੰਦੇ ਹਨ। ਮਸ਼ਕਤੀ ਤੇ ਨੰਬਰਦਾਰ ਵੀ ਉਨ੍ਹਾਂ ਨਾਲ ਰਹਿੰਦੇ ਹਨ। ਫਿਰ ਕੇ, ਸੌਂ ਕੇ ਅਤੇ ਨਾਲ ਦੀਆਂ ਕੋਠੀਆਂ ਵਿਚ ਬੰਦ ਕੈਦੀਆਂ ਨਾਲ ਉੱਚੀ ਉੱਚੀ ਗੱਲਾਂ ਕਰਕੇ ਸਮਾਂ ਬਤੀਤ ਕਰਦੇ ਹਨ। ਸਮਾਂ ਵੀ ਉਹ ਜੋ ਜੀਵਨ ਦੀਆਂ ਗਿਣੀਆਂ ਮਿੱਥਆਂ ਘੜੀਆਂ ਹੁੰਦੀਆਂ ਹਨ। ਅਠਵੇਂ ਦਸਵੇਂ ਦਿਨ ਕੋਈ ਨਾ ਕੋਈ ਸਾਥੀ ਫਾਂਸੀ ਦਾ ਰੱਸਾ ਗਲ ਪਵਾ ਕੇ ਆਪਣੇ ਜੀਵਨ ਦਾ ਅੰਤ ਕਰ ਜਾਂਦਾ ਹੈ। ਤੇ ਉਹਦੀ ਖਾਲੀ ਕੋਠੜੀ ਵਿਚ ਹੋਰ ਆ ਜਾਂਦਾ ਹੈ। ਭਗਤ ਸਿੰਘ ਦੇ ਸਮੇਂ ਰਾਜਸੀ ਹਿਲਜੁਲ ਦੇ ਸਬੰਧ ਵਿਚ ਮੌਤ ਨੂੰ ਉਡੀਕਣ ਵਾਲੇ ਭਗਤ ਸਿੰਘ ਤੇ ਇਸਦੇ ਸਾਥੀ, ਤਿੰਨ ਜਣੇ ਸਨ, ਅਤੇ ਡਾਕੇ ਤੇ ਖੂਨ ਮਾਮਲਿਆਂ ਵਿਚ ਕੋਠੀ ਲੱਗੇ ਹੋਏ ਬਹੁਤ ਸਾਰੇ ਜੁਆਨ ਸੀ। ਹਰ ਸ਼ਾਮ ਨੂੰ ਕੋਠੀਆਂ ਬਦਲਨੀਆਂ ਪੈਂਦੀਆਂ, ਬਿਸਤ੍ਰਾ ਤੇ ਪਾਣੀ ਦੀ ਝੱਜਰ ਚੁਕ ਕੇ ਦੁਸਰੀ ਕੋਠੀ ਵਿਚ ਖੜਨੀ ਪੈਂਦੀ ਜਿਥੇ ਹਕਮ ਹੁੰਦਾ। ਸਜ਼ਾ ਮੌਤ ਵਾਲੇ ਨੂੰ ਇਕ ਕੋਠੀ ਵਿਚ ਨਹੀਂ ਰਖਦੇ।
ਕਾਲ-ਕੋਠੜੀ ਵਿਚ ਹਰ ਸਜ਼ਾ ਮੌਤ ਵਾਲੇ ਨੂੰ ਸਾਲ ਡੇਢ ਸਾਲ ਜ਼ਰੂਰ ਗੁਜ਼ਾਰਨਾ ਪੈਂਦਾ ਹੈ। ਉਪਰਲੀਆਂ ਅਦਾ