ਪੰਨਾ:ਸਰਦਾਰ ਭਗਤ ਸਿੰਘ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੬)


ਦਿਤੂ ਤੇ ਦੀਵਾਨਾ ਨੂੰ ਮਾਰ ਦਿਤਾ। ਇਹ ਝੋਲੀ ਚੁਕ ਤੇ
ਮੁਖਬਰ ਸਨ। ਇਨ੍ਹਾਂ ਦੁਸ਼ਮਨਾਂ ਨੇ ਕਈਆਂ ਦੇਸ਼ ਭਗਤਾਂ ਦੇ
ਵਿਰੁਧ ਬਹੁਤ ਝੂਠੀਆਂ ਸਚੀਆਂ ਗਵਾਹੀਆਂ ਦਿਤੀਆਂ
ਹੋਈਆਂ ਸਨ। ਇਨ੍ਹਾਂ ਦੇ ਕਤਲ ਕਰਨ ਦੀਆਂ ਖਬਰਾਂ
ਬਿਜਲੀ ਦੀ ਤਰ੍ਹਾਂ ਸਾਰੇ ਦੁਆਬੇ ਵਿਚ ਫਿਰ ਗਈਆਂ। ਜੋ
ਦੇਸ਼-ਭਗਤੀ ਨਾਲ ਹਿਤ ਰਖਦੇ ਸਨ, ਉਹ ਬਹੁਤ ਖੁਸ਼ ਹੋਏ
ਤੇ ਝੋਲੀ ਚੁਕਾਂ ਦੇ ਮਾਪੇ ਮਰ ਗਏ। ਪੁਲਸ ਬਬਰਾਂ ਨੂੰ ਲੱਭਣ
ਵਾਸਤੇ ਚੜ੍ਹੀ। ਪਰ ਪੁਲਸ ਨੂੰ ਕੋਈ ਸੂਹ ਨਹੀਂ ਸੀ ਮਿਲਦੀ।
ਕਿਉਂਕਿ ਬਬਰਾਂ ਤੋਂ ਡਰਦੇ ਲੋਕ ਪੁਲਸ ਨਾਲ ਮਿਲ ਵਰਤਣ
ਨਹੀਂ ਸਨ ਕਰਦੇ। ਕੋਈ ਉਨ੍ਹਾਂ (ਬਬਰਾਂ) ਵਲ ਉੱਗਲ
ਕਰਨ ਵਾਸਤੇ ਤਿਆਰ ਨਹੀਂ ਸੀ।
ਬਬਰ ਇਕੱਠੇ ਹੋ ਕੇ ਟੋਡੀਆਂ ਦੇ ਪਿੰਡਾਂ ਉਤੇ ਹਲੇ
ਬੋਲਦੇ ਸਨ। ਉਨ੍ਹਾਂ ਦੇ ਪਾਪਾਂ ਦਾ ਫਲ ਉਨ੍ਹਾਂ ਨੂੰ ਲਲਕਾਰ ਕੇ
ਚਿੱਟੇ ਦਿਨ ਦੇਦੇ ਸਨ। ਕੌਲਗੜ੍ਹ ਦੇ ਮੁਖ਼ਬਰ ਹਰਨਾਮ
ਸਿੰਘ ਸਫੈਦ ਪੋਸ਼ ਨੂੰ ਉਸ ਦੇ ਪਿੰਡ ਹੀ ਮਾਰਿਆ।
ਮਿਸਟਰ ਸੀ. ਡਬਲਿਉ ਜੈਨਬ ਡਿਪਟੀ ਕਮਿਸ਼ਨਰ
ਜਲੰਧਰ ਪੰਜਾਬ ਸਰਕਾਰ ਨੂੰ ਲਿਖਿਆ ਕਿ ਸੂਬੇ ਦੀ ਖੁਫੀਆ
ਪੁਲਸ ਨੇ ਬਬਰ ਅਕਾਲੀਆਂ ਨੂੰ ਨਾ ਫੜਿਆ ਤੇ ਦੇਸ਼ ਵਿਚ
ਬਗਾਵਤ ਹੋ ਜਾਵੇਗੀ। ਪੰਜਾਬ ਸਰਕਾਰ ਨੇ ਖਾਂ ਸਾਹਿਬ ਮੀਰ
ਅਫਜ਼ਲ ਇਮਾਮ ਨੂੰ ਬਬਰਾਂ ਦੀ ਗ੍ਰਿਫਤਾਰੀ ਵਾਸਤੇ ਤਿਆਰ
ਕੀਤਾ ਤੇ ਸੂਬੇਦਾਰ ਗੇਂਦਾ ਸਿੰਘ ਉਸ ਦੀ ਸਹੈਤਾ ਵਾਸਤੇ
ਮਿਥਿਆ ਗਿਆ।
ਪਿੰਡ ਬਬੇਲੀ (ਕਪੂਰਥਲਾ)ਮੁੰਡੇਰ (ਜਾਲੰਧਲ)ਮੰਨਣ