ਪੰਨਾ:ਸਰਦਾਰ ਭਗਤ ਸਿੰਘ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਹਾਣਾ (ਹੁਸ਼ਿਆਰਪੁਰ) ਵਿਚ ਪੁਲਸ ਤੇ ਬਬਰਾਂ ਦਾ ਟਾਕਰਾ ਹੋਇਆ ਜਿਸ ਵਿਚ ਭਾ: ਕਰਮ ਸਿੰਘ ਦੌਲਤਪੁਰ, ਸ੍ਰ: ਉਦੈ ਸਿੰਘ ਰਾਮਗੜ, ਸ੍ਰ: ਬਿਸ਼ਨ ਸਿੰਘ ਮਾਂਗਟ, ਸ੍ਰ: ਮਹਿੰਦਰ ਸਿੰਘ, ਨਥਾ ਸਿੰਘ, ਜੁਆਲਾ ਸਿੰਘ, ਬੰਤਾ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਵਰਿਆਮ ਸਿੰਘ ਬਬਰ ਸ਼ਹੀਦ ਹੋ ਗਏ।

ਭਾਈ ਧੰਨਾ ਸਿੰਘ ਜੀ ਦੀ ਸ਼ਹੀਦੀ ਦੀ ਵਾਰਤਾ ਬੜੀ ਅਸਚਰਜ ਹੈ। ਜਿਸ ਵੇਲੇ ਧੰਨਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਦੋਂ ਆਪ ਦੇ ਕੋਲ ਕੱਛ ਵਿਚ ਬੰਬ ਸਨ। ਇਕ ਅੰਗ੍ਰੇਜ਼ ਅਫਸਰ ਤੇ ਪੰਜ ਸਿਪਾਹੀ ਓਸ ਦੇ ਨੇੜੇ ਹੋਏ। ਜਦੋਂ ਉਹ ਬਹੁਤ ਕੋਲ ਝੁਕ ਗਏ ਤਾਂ ਧੰਨਾ ਸਿੰਘ ਨੇ ਬੰਬ ਹੇਠਾਂ ਸੁਟ ਦਿਤਾ। ਜਿਸ ਨਾਲ ਉਹ ਆਪ ਵੀ ਸ਼ਹੀਦ ਹੋ ਗਿਆ। ਤੇ ਨਾਲ ਪੰਜ ਸਿਪਾਹੀ ਇਕ ਅੰਗ੍ਰੇਜ਼ ਅਫਸਰ ਨੂੰ ਵੀ ਨਰਕਾਂ ਨੂੰ ਤੋਰ ਗਿਆ। ਸੂਬੇਦਾਰ ਗੇਂਦਾ ਸਿੰਘ ਨੂੰ ਵੀ ਮਾਰ ਦਿਤਾ ਗਿਆ।

ਸਿਆਣੇ ਕਹਿੰਦੇ ਹਨ ਜਦ ਕੋਈ ਮਰਦਾ ਹੈ ਤਾਂ ਉਹ ਆਪਣਿਆਂ ਹੱਥੋਂ ਮਰਦਾ ਹੈ। ਦਸ਼ਮਨ ਕੋਲੋਂ ਮਰਨਾ ਔਖਾ ਹੈ। ਜਿਸ ਮਹਾਨ ਕਾਰਜ ਨੂੰ ਬਬਰ ਕਰ ਰਹੇ ਸਨ ਉਸ ਕਾਰਜ ਨੂੰ ਸਰਕਾਰ ਨੇ ਸਿਰੇ ਨਾ ਚੜ੍ਹਣ ਦਿੱਤਾ ਕਿਉਂਕਿ ਸੰਤ ਕਰਤਾਰ ਸਿੰਘ ਪਿੰਡ ਪ੍ਰਾਗਪੁਰ (ਜਲੰਧਰ) ਇਕ ਐਸਾ ਆਦਮੀ ਪੁਲਸ ਦੇ ਹੱਥ ਆ ਗਿਆ, ਜੋ ਮੌਤ ਕੋਲੋਂ ਡਰਦਾ ਸੀ।ਉਸ ਨੂੰ ਗ੍ਰਿਫਤਾਰ ਕਰਕੇ ਪੁਲਸ ਨੇ ਜਦੋਂ ਸਖਤੀ ਕੀਤੀ ਉਹ ਸਰਕਾਰੀ ਗਵਾਹ ਬਣਨ ਵਾਸਤੇ ਤਿਆਰ ਹੋ ਪਿਆ। ਜਿਨ੍ਹਾਂ ਮਿੱਤਰਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਦੀ ਸੌਂਹ