ਪੰਨਾ:ਸਰਦਾਰ ਭਗਤ ਸਿੰਘ.pdf/185

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੫)


ਹੋ ਜਾਣਾ ਹੈ, ਉਸ ਮਿਟੀ ਨੂੰ ਹਕੂਮਤ ਜਿਥੇ ਮਰਜ਼ੀ ਖੜ ਕੇ ਖਤਮ ਕਰ ਦੇਵੇ, ਉਸ ਨਾਲ ਕੀ ਫਰਕ ਪੈਣ ਲੱਗਾ ਹੈ। ਚਲੋ ਜੇ ਹੋਰ ਮੁਲਾਕਾਤ ਦਾ ਸਮਾਂ ਹੱਥ ਨਹੀਂ ਆਉਣਾ ਤਾਂ ਨਾ ਸਹੀ। ਤੁਸੀਂ ਸਾਰਿਆਂ ਦੇ ਚੰਗੇਰੀ ਯਾਦ ਤੇ ਅੰਤ ਮੈਂ ਨਾਲ ਲੈ ਜਾਣੀ ਹੈ। ਤੁਸੀਂ ਮੈਨੂੰ ਨਹੀਂ ਭੁਲਣਾ, ਦਿਲ ਦਿਲਾਂ ਨੂੰ ਮਿਲਦੇ ਰਹਿਣ, ਅੱਖਾਂ ਨਾ ਤਕਿਆ ਤਾਂ ਕੀ।'
'ਉਸ ਸਮੇਂ ਘਾਬਰੀਂ ਨਾ! ਚੜ੍ਹਦੀਆਂ ਕਲਾਂ ਵਿਚ ਰਹੀਂ।' ਘਾਬਰਨ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਮੇਰਾ ਵਜ਼ਨ ਚਾਰ ਪੌਂਡ ਵਧ ਗਿਆ ਜੇ।'
'ਹੱਛਾ! ਬਸ ਠੀਕ ਹੈ!'
'ਤੁਸੀਂ ਨਾ ਘਾਬਰਿਓ!'
'ਨਹੀਂ!'
'ਵੀਰੋ!' ਭਰਾਵਾਂ ਨੂੰ ਸੰਬੋਧਨ ਕਰਕੇ ਭਗਤ ਸਿੰਘ ਨੇ ਆਖਿਆ, ਮੇਰੇ ਪਿਛੋਂ ਵਤਨ ਤੇ ਲੋਕ ਸੇਵਾ ਨਾ ਛੱਡਿਓ! ਲੋਕ-ਲਾਭਾਂ ਵਾਸਤੇ ਆਪਾ ਵਾਰਿਓ!'
'ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਪਹਿਲੀ ਕਤਾਰ ਵਿਚ ਹੋ ਕੇ ਲੜਾਂਗੇ। ਕੁਲਬੀਰ ਸਿੰਘ ਨੇ ਉੱਤਰ ਦਿੱਤਾ ਸੀ।
'ਠੀਕ ਹੈ!'
ਏਨੇ ਨੂੰ ਡਿਪਟੀ ਨੇ ਕਿਹਾ,'ਸਰਦਾਰ ਜੀ! ਵਕਤ ਹੋ ਗਿਆ ਹੈ।'
ਸਾਰਾ ਪ੍ਰਵਾਰ ਵਾਰੀ ਵਾਰੀ ਮੁੜ ਮਿਲਿਆ। ਬ੍ਰਿਹੋਂ ਦਾ ਮਿੱਠਾ ਸਲ ਹਰ ਹਿਰਦੇ ਵਿੱਚ ਸੀ। ਅੱਖੀਂ ਹੰਝੂ ਸਨ