ਪੰਨਾ:ਸਰਦਾਰ ਭਗਤ ਸਿੰਘ.pdf/198

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੮)

ਹਨ। ਉਹ ਥਾਂ ਦਿਨੇ ਹੀ ਡਰਾਉਣੀ ਹੈ।
੨੬ ਮਾਰਚ ੧੯੩੧ ਦੀ ਹਨੇਰੀ ਰਾਤ ਸੀ। ਅਸਮਾਨ ਵਿਚ ਹੱਸਦਿਆਂ ਤਾਰਿਆਂ ਦੀ ਲੋਅ ਹਨੇਰੇ ਫਿਰਨ ਵਾਲੇ ਨੂੰ ਰਾਹ ਲੱਭਣ ਵਿੱਚ ਸਹੈਤਾ ਦੇ ਰਹੀ ਸੀ। ਰਾਤ ਸੌਂ ਚੁਕੀ ਸੀ। ਟਿੱਡੀਆਂ ਸੱਪ ਅਤੇ ਕੀੜੇ ਮਕੌੜੇ ਰਾਤ ਦੀ ਇਕਾਂਤ ਵਿੱਚ ਗਾ ਰਹੇ ਸਨ। ਓਨ੍ਹਾਂ ਦੀਆਂ ਅਟੁਟ ਅਵਾਜ਼ਾਂ ਇਕ ਬਰੀਕ ਲੈ ਦਾ ਰੂਪ ਧਾਰਨ ਕਰ ਚੁੱਕੀਆਂ ਸਨ। ਉਜਾੜ ਬੀਆਬਾਨ ਦੀ ਸੂੰਞੀਂ ਹਨੇਰੀ ਰਾਤ ਡਰੌਣੀ ਸੀ।
ਚੋਰਾਂ ਵਾਂਗ, ਲੁਕ ਲੁਕ, ਹੌਲੀ ਹੌਲੀ, ਬਿਨਾਂ ਕਿਸੇ ਖੜਕੇ ਦੇ ਪੰਜ ਫੌਜੀ ਗੋਰੇ ਤੇ ਦੋ ਹਿੰਦੁਸਤਾਨੀ-ਸਿੱਖ-ਸੜਕ ਉਤੇ ਖਲੋਤੇ ਟਰੱਕ ਵਿਚੋਂ ਲੱਕੜਾਂ ਚੁਕ ਚੁਕ ਕੇ ਉਸ ਸੁੰਞਾਂ ਥਾਂ ਵੱਲ ਲਈ ਜਾਂਦੇ ਸਨ। ਓਨ੍ਹਾਂ ਨੇ ਪੰਦਰਾਂ ਵੀਹ ਮਣ ਦੇ ਕਰੀਬ ਸੁਕੀਆਂ ਲੱਕੜਾਂ ਉਸ ਥਾਂ ਸੁਟਿਆ, ਇਕ ਓਨ੍ਹਾਂ ਕੋਲ ਲਾਲਟੈਨ ਸੀ। ਰਾਤ ਦਾ ਸਮਾਂ ਅਤੇ ਉਚੀ ਥਾਂ ਹੋਣ ਕਰਕੇ ਉਸ ਦੀ ਚਮਕ, ਬਹੁਤ ਦੂਰ ਤਕ ਜਾਂਦੀ ਸੀ। ਦੇਖਣ ਵਾਲੇ ਸ਼ਇਦ ਇਹ ਖਿਆਲ ਕਰ ਰਹੇ ਹੋਣੇ ਨੇ ਕਿ ਕੋਈ ਭੂਤ ਪ੍ਰੇਤ ਫ਼ਿਰ ਰਿਹਾ ਹੈ।ਟਰੱਕ ਖਾਲੀ ਕਰਕੇ ਅੱਧੇ ਤਾਂ ਟਰੱਕ ਕੋਲ ਬੈਠ ਗਏ ਤੇ ਅੱਧੇ ਲੱਕੜਾਂ ਦੇ ਰਾਖੇ ਜਾ ਬੈਠੇ। ਸੜਕ ਉਤੇ ਬੈਠਿਆਂ ਵਿੱਚ ਇਕ ਹਿੰਦੁਸਤਾਨੀ ਸੀ। ਸੜਕ,ਸੁੰਞੀਂ ਸੀ,ਕਿਉਂਕਿ ਰੇਲਵੇ ਫਾਟਕ ਕਸੂਰ ਤੋਂ ਲੱਗ ਕੇ ਦਰਿਆ ਸਤਲੁਜ ਦੇ ਪੂਰਬੀ ਕਿਨਾਰੇ ਤਕ ਸੜਕ ਬੰਦ ਸੀ। ਇਕ ਰਾਤ ਦਾ ਮੌਕਾ, ਦੂਸਰਾ ਜੰਗਲ ਦਾ ਹਿੱਸਾ ਅਤੇ ਤੀਸਰਾ ਸਰਕਾਰੀ