ਪੰਨਾ:ਸਰਦਾਰ ਭਗਤ ਸਿੰਘ.pdf/206

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੬)

ਗੂੰਜ ਉਠਿਆ। ਅੰਗਰੇਜ਼ ਨੂੰ ਫਿਕਰ ਪੈ ਗਿਆ। ਕਾਂਗ੍ਰਸ਼ੀ ਮੁਖੀਆਂ..ਦਾ ਸੰਘਾਸਨ ਡੋਲ ਗਿਆ, ਨੌਜੁਆਨ ਆਖ ਰਹੇ ਸਨ,'ਕਾਂਗ੍ਰਸ ਨੇ ਤਿੰਨਾਂ ਨੌਜੁਆਨਾਂ ਨੂੰ ਫਾਹੇ ਲਿਵਾਇਆ ਹੈ। ਜੇ ਗਾਂਧੀ ਵਾਇਸਰਾਏ ਨਾਲ ਸਮਝੌਤਾ ਨਾ ਕਰਦਾ ਤਾਂ ਅੰਗਰੇਜ਼ ਨੂੰ ਇਹ ਹਰਕਤ ਕਰਨ ਦੀ ਹਿੰਮਤ ਕਦੀ ਵੀ ਨਹੀਂ ਸੀ ਪੈਣੀ।'
ਹਾਂ, ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਹੀ ਸਤਲੁਜ ਦੇ ਕਿਨਾਰੇ ਹਜ਼ਾਰਾਂ ਇਸਤ੍ਰੀ ਮਰਦਾਂ ਦੀ ਭੀੜ ਸੀ, ਕੁਝ ਨੌਜੁਆਨ ਤਾਂ ਰਾਤ ਦੇ ਹਨੇਰੇ ਵਿਚ ਹੀ ਉਥੇ ਪੁਜ ਗਏ ਸਨ। ਚਿਖਾ ਵਾਲੀ ਥਾਂ ਤੋਂ ਕਿਸੇ ਨੇ ਰਾਖ ਚੁਕਕੇ ਸਿਰ ਮਥੇ ਤੇ ਲਾਈ ਤੇ ਕੰਨੀ ਬਨ ਲਈ ਸੀ, ਕਿਸੇ ਨੂੰ ਕੋਈ ਫੁਲ (ਹਡੀ) ਮਿਲ ਗਿਆ, ਉਸਨੂੰ ਸਤਕਾਰ ਨਾਲ ਚੁਕ ਲਿਆ। ਅਖਾਂ ਤੇ ਧੜਕਦੀ ਹਿਕ ਨਾਲ ਲਾਇਆ, ਕਿਸੇ ਨੂੰ ਕਚੇ ਮਾਸ ਦੇ ਟੁਕੜੇ ਮਿਲੇ। ਉਨ੍ਹਾਂ ਟੁਕੜਿਆਂ ਨੂੰ ਕੀੜੀਆਂ ਖਿਚ ਫਿਰਦੀਆਂ ਸਨ। ਨਿਰੀ ਰਾਖ ਤੇ ਨਿਸ਼ਾਨੀਆਂ ਹੀ ਨਹੀਂ ਸਗੋਂ ਗਿਠ ਗਿਠ ਮਿਟੀ ਪਟਕੇ 'ਸ਼ਹੀਦਾਂ ਦੀ ਅਮਰ ਨਿਸ਼ਾਨੀਂ' ਸਮਝਕੇ ਲੋਕਾਂ ਨੇ ਪਲੇ ਬੰਨ ਲਈ। ਜੋ ਉਸ ਅਸਥਾਨ ਉਤੇ ਯਾਤਰਾ ਕਰਨ ਗਿਆ, ਓਹੋ ਹੀ ਅੰਗਰੇਜ਼ੀ ਸਾਮਰਾਜ ਦੇ ਵਿਰੁਧ ਗੁਸੇ ਤੇ ਗਮ ਦੀ ਰੂਹ ਨਾਲ ਤੜਪਦਾ ਤੇ ਕ੍ਰੋਧ ਵਾਨ ਹੋਕੇ ਵਾਪਸ ਮੁੜਿਆ।
'ਸ਼ਹੀਦੋਂ ਕੀ ਚਿਤਾਓਂ ਪਰ, ਲਗੇਂਗੇ ਹਰ ਬਰਸ ਮੇਲੇ।'
ਵਤਨ ਪੈ ਮਰਨੇ ਵਾਲੋਂ ਕਾ, ਯਹੀ ਬਕੀ ਨਿਸ਼ਾਂ ਹੋਗਾ।'
ਇਹ ਵਾਕ ਅਮਰ ਹੈ, ਪਰ ਅਫਸੋਸ, ਇਹ ਤਿੰਨੇ