ਪੰਨਾ:ਸਰਦਾਰ ਭਗਤ ਸਿੰਘ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬)

ਡਿਗਣਾ ਹੋਵੇਗਾ। ਜਿਸ ਨੇ ਦੁਸ਼ਮਨ ਨੂੰ ਪਿੱਠ ਦਿਖਾਉਣੀ ਹੈ, ਉਹ ਪਹਿਲਾਂ ਹੀ ਮੈਦਾਨੇ-ਜੰਗ ਵਲ ਪੈਰ ਨਾ ਪੁੱਟੇ।..... ਜੇਹਲ ਦੀਆਂ ਨਰਕੀ ਕੋਠੜੀਆਂ ਵਿਚ ਆਸਨ ਲਾਉਣੇ ਪੈਣਗੇ, ਸ਼ਾਇਦ ਫਾਂਸੀ ਦੇ ਰੱਸੇ ਨੂੰ ਵੀ ਆਪਣੇ ਗਲੇ ਪਵਾਉਣਾ ਪਵੇ।..... ਮਿਤ੍ਰੋ! ਸੋਚ ਲਵੋ! ਔਖੇ ਜੀਵਨ ਪੰਧ ਪੈਣ ਤੋਂ ਪਹਿਲਾਂ ਸੋਚਣਾ ਹੋਵੇਗਾ। ਹੋਰ ਤਿਆਰੀ ਕਰਨੀ ਪਵੇਗੀ....... ਦੁਸ਼ਮਨ ਬਲਵਾਨ ਹੈ। ਲੜਾਈ ਦੇ ਸਾਮਾਨ, ਮਨੁੱਖ ਬਲ ਅਤੇ ਦੇਸ਼-ਭਗਤਾਂ ਨੂੰ ਕੁਚਲਣ ਵਾਲੇ ਉਸ ਕੋਲ ਬੇਅੰਤ ਵਸੀਲੇ ਹਨ.... ਅਸਾਂ ਕੋਲ ਕੋਈ ਚੀਜ਼ ਹੈ ਤਾਂ ਉਹ ਦ੍ਰਿੜ-ਵਿਸ਼ਵਾਸ ਤੇ ਕੁਰਬਾਨੀ ਕਰਨ ਦਾ ਹੌਂਸਲਾ।"

ਭਗੌਤੀ ਚਰਨ ਦੇ ਇਸ ਲਮੇਰੇ ਪ੍ਰਚਾਰ ਨੂੰ ਸੁਣ ਕੇ ਸੁਖਦੇਵ ਬੋਲਿਆ "ਸਾਥੀ! ਇਹ ਸਿਖਿਆ ਅਸੀਂ ਚੰਗੀ, ਤਰਾਂ ਚੇਤੇ ਕਰ ਬੈਠੇ ਹਾਂ।..... ਦੁਸ਼ਮਨ ਕੋਲੋਂ ਭੈ ਨਹੀਂ ਆਉਂਦਾ। ਮੌਤ ਦੇ ਪਿਛੇ ਅਸੀਂ ਚੰਗੇਰੇ ਜੀਵਨ ਦਾ ਪ੍ਰਛਾਵਾਂ ਦੇਖ ਰਹੇ ਹਾਂ।....... ਭਾਰਤ ਮਾਤਾ ਨੂੰ ਸੁਤੰਤ੍ਰ ਕਰਨ ਬਦਲੇ ਸਾਰੇ ਸੁਖ ਤੇ ਜੀਵਨ ਵਾਰ ਸੁਟਾਂਗੇ।..... ਹੁਣ ਸਿਰਫ਼ ਏਹ ਦਸੰ ਕਿ ਕਾਲਜ ਛਡ ਕੇ ਕਿਧਰ ਚਲੀਏ? ਲੜਾਈ ਲੜਨ ਦੀ ਕਿਹੜੀ ਵਿਉਂਤ ਹੈ? ਕਿਵੇਂ ਸੈਨਾ ਇਕਤ੍ਰ ਕੀਤੀ ਜਾਵੇ?"

ਭਗੌਤੀ ਚਰਨ"ਕਾਲਜ ਛਡ ਕੇ ਆਪੋ ਆਪਣੇ ਘਰਾਂ ਨੂੰ ਨਹੀਂ ਜਾਣਾ।.... ਮਿਥੇ ਪ੍ਰੋਗ੍ਰਾਮ ਅਨੁਸਾਰ ਲੋਕਾਂ ਵਿਚ ਫਿਰਨਾ ਹੈ।..... ਚੰਗੇਰੀ ਸੂਝ-ਬੂਝ ਵਾਲੇ ਨੌਜਵਾਨਾਂ ਨੂੰ ਪਰੇਰਕੇ ਸੈਨਿਕ ਬਣਾਉਣਾ ਹੈ। ਸੁਤੀ ਜਨਤਾ ਨੂੰ ਲਿਖਤ ਤੇ ਗਲਬਾਤੀ ਢੰਗ ਨਾਲ ਜਗਾਉਣਾ ਹੈ। ਮਿਤ੍ਰੋ! ਭਾਰਤ ਮਾਤਾ ਦੇ