ਪੰਨਾ:ਸਰਦਾਰ ਭਗਤ ਸਿੰਘ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੪)

੪.

ਕੋਟਲਾ ਫੀਰੋਜ਼ ਸ਼ਾਹ*

ਸਤੰਬਰ ਦਾ ਸ਼ੁਰੂ ਸੀ। ਬਾਰਸ਼ਾਂ ਦੇ ਦਿਨ ਸਨ। ਬਿਜਲੀ ਕੜਕ ਰਹੀ ਸੀ, ਅਸਮਾਨ ਉਤੇ ਘਨਘੋਰ ਘਟਾ ਛਾਈ ਹੋਈ ਸੀ। ਹਨੇਰੇ ਵਿਚ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ।...ਇਕ ਟੁੱਟੀ ਜਹੀ ਇਮਾਰਤ ਵਿਚ ਟਾਰਚ ਨਾਲ ਰੋਸ਼ਨੀਆਂ ਕੀਤੀਆਂ ਹੋਈਆਂ ਸਨ।.......ਹਿੰਦੁਸਤਾਨ ਭਰ ਦੇ ਇਨਕਲਾਬੀ ਇਕੱਠੇ ਹੋਏ ਹੋਏ ਸਨ। ਜਿਨ੍ਹਾਂ ਵਿਚੋਂ ਮੁਖੀ ਸੱਜਣ ਇਹ ਸਨ, ਵਿਜੈ ਕੁਮਾਰ ਸਿਨਾਹ, ਕੁੰਦਨ ਲਾਲ, ਸ੍ਰਦਾਰ ਭਗਤ ਸਿੰਘ, ਸੁਖਦੇਵ, ਵਿਜੇ ਕੁਮਾਰ, ਹਮ ਦਤ, ਸੁਰਿੰਦਰ ਪਾਂਡੇ, ਜਤਿੰਦਰ ਨਾਥ ਦਾਸ, ਯਸ਼ਪਾਲ, ਚੰਦਰ ਸ਼ੇਖਰ ਆਜ਼ਾਦ,ਮਹਾਂ ਬੀਰ ਸਿੰਘ, ਭਗੌਤੀ ਚਰਨ, ਵਿਦਿਆਰਥੀ ਰਾਜਗੁਰੂ, ਸਰਦੂਲ ਸਿੰਘ, ਸੋਹਣ ਸਿੰਘ ਆਦਿਕ ਸਾਰੀਆਂ


*ਫੀਰੋਜ਼ ਸ਼ਾਹ ਤੁਗਲਕ ੧੩੫੧-੧੩੮੮ ਈ ਤਕ ਹੋਯਾ। ਬਾਗਾਂ ਤੇ ਇਮਾਰਤਾਂ ਦਾ ਸ਼ੁਕੀਨ...ਉਸਦੇ ਬਾਗ ਦਾ ਹਿੱਸਾ ਹੈ। ਫੀਰੋਜ਼ਾਬਾਦ ਸ਼ਹਿਰ ਇੰਦਰ ਪ੍ਰਸਤ ਕੋਲ ਹੈ, ਜੋ ਜਮਨਾ ਤੋਂ ਰਤਾ ਦੁਰ ਹੈ।