ਪੰਨਾ:ਸਰਦਾਰ ਭਗਤ ਸਿੰਘ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੬)

ਅਜ ਤੋਂ ਇਸ ਜਥੇਬੰਦੀ ਦਾ ਨਾਂ 'ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ' ਰੱਖ ਲਿਆ। ਉਸ ਦੀ ਆਲ ਇੰਡੀਆ ਵਰਕਿੰਗ ਕਮੇਟੀ ਦੇ ਇਹ ਮੈਂਬਰ ਚੁਣੇ ਗਏ: 'ਸਰਦਾਰ ਭਗਤ ਸਿੰਗ, ਸੁਖਦੇਵ ਵਿਜੈ ਕੁਮਾਰ ਸੀਨਾਹ, ਸ਼ਰਮਾ, ਜਤਿੰਦਰ ਨਾਥ ਘੋਸ਼, ਕੁੰਦਨ ਲਾਲ, ਚੰਦਰ ਸ਼ੇਖਰ ਆਜ਼ਾਦ।

ਚੰਦਰ ਸੇਖਰ ਆਜ਼ਾਦ ਸੈਨਾਪਤੀ ਅਤੇ ਕੁੰਦਨ ਲਾਲ। ਕੇਂਦਰੀ ਦਫਤਰ ਦੀ ਇਨਚਾਰਜ ਮੁਕਰਰ ਹੋਇਆ। ਕੇਂਦਰੀ ਦਫਤਰ ਝਾਂਸੀ ਵਿਚ ਰੱਖਿਆ।

ਸੂਬੇਦਾਰ ਇੰਨਚਾਰਜ ਇਹ ਸੋਨ, ਯੂ.ਪੀ. ਸੁਖਦੇਵ, ਬਿਹਾਰ ਜਤਿੰਦਰ ਨਾਥ ਘੋਸ਼, ਪੰਜਾਬ ਸ: ਭਗਤ ਸਿੰਘ। ਅਮਲੀ ਕੰਮ ਕਰਨ ਵਾਸਤੇ ਇਹ ਤਹਿ ਕੀਤਾ ਗਿਆ-

(੧) ਕਕੋਰੀ ਕੇਸ ਦੇ ਕੈਦੀ ਜਗਦੀਸ਼ ਚੰਦਰ ਚਤ੍ਰ ਜੀ ਨੂੰ ਜੇਹਲ ਵਿਚੋਂ ਕਢਿਆ ਜਾਵੇ।
(੨) ਸੈਮਨ ਕਮਿਸ਼ਨਰ ਦੀ ਗੱਡੀ ਤੇ ਬੰਬ ਮਾਰਿਆ ਜਾਵੇ
(੩) ਮੈਂਬਰਾਂ ਨੂੰ ਬੰਬ ਬਣਾਉਣੇ ਸਿਖਾਉਣ ਵਾਸਤੇ ਕੋਈ ਸਿਆਣਾ ਕਾਰੀਗਰ ਮੰਗਵਾਇਆ ਜਾਵੇ।
(੪) ਕਾਕੋਰੀ ਕੇਸ' ਦੇ ਮੁਖਬਰਾਂ ਨੂੰ ਗੋਲੀ ਮਾਰ ਕੇ ਮਾਰਿਆ ਜਾਵੇ।
(੫) ਰੁਪਿਆ ਇਕੱਠਾ ਕਰਨ ਵਾਸਤੇ ਡਾਕਿਆਂ ਦੀਆਂ ਵਾਰਦਾਤਾਂ ਨੂੰ ਤੇਜ਼ ਕੀਤਾ ਜਾਵੇ।
(੬) ਸਹਾਰਨ ਪੁਰ, ਕਲਕਤਾ, ਲਾਹੌਰ ਤੇ ਆਗਰੇ ਵਿਚ ਬੰਬ ਫੈਕਟਰੀਆਂ ਖੋਲੀਆਂ ਜਾਣ। ਦਿਨ ਦੇ ਚੜ੍ਹਾ ਨਾਲ ਇਕਤ੍ਰਤਾ ਦੀ ਸਮਾਪਤੀ ਹੋਈ। ਰਾਤ ਦੇ ਹਨੇਰੇ ਵਿੱਚ ਹੀ ਸਾਰੇ ਮੈਂਬਰ ਖਿਲਰ ਪੁਲਰ ਗਏ।