ਪੰਨਾ:ਸਰਦਾਰ ਭਗਤ ਸਿੰਘ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੦ )

"ਦੁਸ਼ਮਨ ਦੀ ਸੈਨਾ ਦੁਸ਼ਮਨ ਦੇ ਹਥਿਆਰਾਂ ਅਤੇ ਹੋਰ ਜੰਗੀ ਵਸੀਲਿਆਂ ਦੀ ਕੋਈ ਹੋਂਦ ਨਹੀਂ, ਪਰ ਉਸ ਦੇ ਮੁਕਾਬਲੇ ਉੱਤੇ ਸਾਡੇ ਕੋਲ ਹੈ ਸਿਰਫ ਕੁਰਬਾਨੀ ਕਰਨ ਦਾ ਵਲਵਲਾ ਤੇ ਲੋਕ-ਰਾਏ। ਸਾਡੇ ਵਡੇ ਲੀਡਰ ਸ਼ਾਂਤ-ਮਈ ਦਾ ਰਸਤਾ ਅਖਤਿਆਰ ਕਰਕੇ ਅਤੇ ਮੰਗਤਿਆਂ ਵਾਂਗ ਸੁਧਾਰ ਸੁਧਾਰ ਦੀ ਮੰਗ ਮੰਗ ਕੇ ਹਿੰਦੁਸਤਾਨੀਆਂ ਨੂੰ ਜ਼ਲੀਲ ਕਰ ਰਹੇ ਹੋ। ਬਹਾਦਰੋ! ਆਜ਼ਾਦੀ ਮੰਗਿਆਂ ਨਹੀਂ ਮਿਲਦੀ ਸਗੋਂ ਆਜ਼ਾਦੀ ਲਈ ਜਾਂਦੀ ਹੈ। ਕੁਰਬਾਨੀ ਕਰਨੀ ਪੈਂਦੀ ਹੈ। ਖੂਨ ਦਾ ਬਦਲਾ ਖੂਨ ਹੁੰਦਾ ਹੈ। ਇੱਟ ਚੁਕਦੇ ਦੁਸ਼ਮਨ ਨੂੰ ਜਿੰਨਾ ਚਿਰ ਪੱਥਰ ਨਾ ਮਾਰੀਏ ਉੱਨਾ ਚਿਰ ਉਸ ਨੂੰ ਹੋਸ਼ ਨਹੀਂ ਆਉਂਦੀ। ਉਸ ਦਾ ਪਾਗਲਪਨ ਉੱਨਾ ਚਿਰ ਦੁਰ ਨਹੀਂ ਹੁੰਦਾ। ਹਕੂਮਤ ਦੇ ਨਸ਼ੇ ਵਿਚ ਪਾਗਲ ਹੋਏ ਹੋਏ ਗੋਰਿਆਂ ਨੇ ਹਿੰਦੁਸਤਾਨੀਆਂ ਉਤੇ ਅਤਿਆਚਾਰ ਕੀਤੇ, ਆਮ ਗਭਰੂਆਂ ਤੇ ਵਰਕਰਾਂ ਨੂੰ ਜੇਹਲਾਂ ਵਿਚ ਸੁਟਿਆ, ਫਾਹੇ ਲਟਕਾਇਆ, ਜਲਾਵਤਨ ਕੀਤਾ ਤੇ ਜੁਰਮਾਨੇ ਕਰਕੇ ਉਜਾੜਿਆ। ਅਸਾਂ ਸਭ ਕੁਝ ਦੇਖਿਆ ਪਰ ਜੋ ਭੈੜਾ ਵਤੀਰਾ ਮਿਸਟਰ ਸਕਾਟ ਤੇ ਉਸ ਦੇ ਸਾਥੀਆਂ ਨੇ ਸ਼ੁਰੂ ਕੀਤਾ ਹੈ, ਉਹ ਨਹੀਂ ਜਰਿਆ ਜਾਂਦਾ। ਉਹ ਹੈ ਸਾਡੇ ਚੋਟੀ ਦੇ ਆਗੂਆਂ ਨੂੰ ਲਾਠੀਆਂ ਨਾਲ ਕੁਟ ਕੇ ਮਾਰਨਾ। ਅਜ ਜੇ ਅਸੀਂ ਲਾਲਾ ਲਾਜਪਤ ਰਾਏ ਦੇ ਖੂਨ ਦਾ ਬਦਲਾ ਨਹੀਂ ਲੈਂਦੇ ਉਸ ਗੋਰੇ ਪੁਲਸ ਕਪਤਾਨ ਨੂੰ ਨਰਕ ਵਲ ਨਹੀਂ ਤੋਰਦੇ, ਜਿੰਨਾ ਚਿਰ ਉਹ ਲਾਹੌਰ ਦੀਆਂ ਸੜਕਾਂ ਉਤੇ ਤੁਰਿਆ ਫਿਰਦਾ ਸਾਨੂੰ ਦਿਸਦਾ ਹੈ ਉਨਾਂ ਚਿਰ ਅਸਾਡੀ ਜੁਆਨੀ ਸਾਡੇ ਵਤਨ