ਪੰਨਾ:ਸਰਦਾਰ ਭਗਤ ਸਿੰਘ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭)

ਸਿੰਘ ਫਰਾਂਸ ਵਿੱਚ ਚਲਾਣਾ ਕਰ ਗਿਆ। ਉਸ ਦੀ ਰੂਹ ਨੇ ਵੀ ਕਈਆਂ ਭਾਰਤੀਆਂ ਦੇ ਲਹੂ ਨੂੰ ਗਰਮਾਇਆ।

ਵੀਹਵੀਂ ਸਦੀ ਸ਼ੁਰੂ ਹੋ ਗਈ, ਭਾਰਤ ਦੀ ਜਨਤਾ ਖਾਸ ਕਰਕੇ ਨੌਜੁਆਨ ਤਬਕੇ ਨੇ ਗੁਲਾਮੀ ਦੇ ਭਾਰ ਨੂੰ ਅਨੁਭਵ ਕੀਤਾ ਸ੍ਵਤੰਤ੍ਰਤਾ ਨੂੰ ਹਾਸਲ ਕਰਨ ਵਾਸਤੇ ਉਨਾਂ ਨੇ ਕਮਰ ਕੱਸੇ ਕੀਤੇ। ਜੀਵਨ ਦੀ ਬਾਜ਼ੀ ਲਾਉਣ ਦੀ ਸੌਂਹ ਚੁਕ ਲਈ ਉਨਾਂ ਦੇਸ ਪ੍ਰੇਮੀਆਂ ਵਿਚੋਂ ਖੁਦੀ ਰਾਮ ਬੋਸ, ਪ੍ਰ੍ਰਫੁਲ ਕੁਮਾਰ, ਕਨਰਾਲੀ ਲਾਲ ਦਤ, ਸ: ਅਜੀਤ ਸਿੰਘ ਤੇ ਲਾ: ਲਾਜਪਤ ਰਾਏ ਜਹੇ ਕੁਝਕੁ ਚੋਣਵੇਂ ਸਜਨ ਸਨ। ਜਿਨਾਂ ਨੇ ਸੁਤੇ ਦੇਸ਼ ਨੂੰ ਜਗਾਉਣ ਦਾ ਯਤਨ ਕੀਤਾ, ਖੁਦੀ ਰਾਮ ਬੋਸ ਨੇ ਚੰਦਰੇ ਅੰਗਰੇਜ਼ ਅਫਸਰ ਨੂੰ ਮਾਰਿਆ ਜੋ ਹਿੰਦੁਸਤਾਨੀਆਂ ਨੂੰ ਕਰੜੀਆਂ ਸਜ਼ਾਵਾਂ ਦੇਂਦਾ ਤੇ ਜ਼ਲੀਲ ਕਰਦਾ ਸੀ। ਉਸੇ ਦੋਸ਼ ਵਿਚ ਆਪ ਨੂੰ ਫਾਂਸੀ ਦੀ ਰਸੀ ਗਲ ਪਵਾਉਣੀ ਪਈ ਤੇ ਸ਼ਹੀਦ ਹੋ ਗਿਆ। ਸਰਦਾਰ ਅਜੀਤ ਸਿੰਘ ਜੀ (ਸਰਦਾਰ ਭਗਤ ਸਿੰਘ ਦੇ ਚਾਚੇ) ਨੂੰ ਜਲਾ ਵਤਨ ਕੀਤਾ ਗਿਆ। ਹਿੰਦੁਸਤਾਨ ਅਜ਼ਾਦ ਹੋਣ ਪਿਛੋਂ ਵਤਨ ਆਏ ਤੇ ਕੁਝ ਸਾਲ ਹੋਏ ਨੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

ਵੀਹਵੀਂ ਸਦੀ ਦੇ ਸ਼ੁਰੂ ਵਿਚ ਮੰਦਵਾੜਾ ਬਹੁਤਸੀ ਪੰਜਾਬ ਵਰਗੇ ਰਜੇ-ਪੁਜੇ ਸੂਬੇ ਦੀ ਆਮ ਜਨਤਾ ਪਾਈ ਪਾਈ ਨੂੰ ਤੰਗ ਸੀ, ਜ਼ਮੀਨਾਂ ਵਾਲੇ ਜ਼ਮੀਨ ਦਾ ਮਾਮਲਾ ਵੀ ਨਹੀਂ ਸਨ ਤਾਰ ਸਕਦੇ। ਪੈਸੇ ਦੀ ਥੁੜੋਂ ਕਰਕੇ ਅੰਨ ਤੋਂ ਬਿਨਾਂ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਨਹੀਂ ਸਨ ਹੁੰਦੀਆਂ। ਬੰਗਾਲੀ, ਮਦਰਾਸੀ ਅਤੇ ਪੰਜਾਬੀ ਪੈਸੇ ਕਮਾਉਣ ਵਾਸਤੇ