ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)

(ਚਿਹਨ) ਨਿਸ਼ਾਨ (ਤੇ) ਨਾ ਹੀ ਮੂੰਹ (ਤੇ)
ਨਾ ਹੀ ਸਰੀਰ ਹੈ । ਹੇ ਵਾਹਿਗੁਰੂ ਜੀ!
ਦਾਸ ਨਾਨਕ (ਇੱਕ ਗੱਲ ਕਹਿੰਦਾ ਹੈ ਕਿ
ਤੇਰੇ) ਦਰ ਤੁਲਿਆ (ਪ੍ਰਵਾਣੁ) ਭਗਤ (ਤੇ ਤੂੰ
ਹੈ) ਬ੍ਰਹਮ ! ਬਰਾਬਰ ਹੋ, (ਇਸ ਤੁਲਤਾ ਦੀ
ਗਤੀ ਨੂੰ) ਇਕ ਜੀਭ ਕੀਹ ਬਿਆਨ ਕਰੇ,
ਹਾਂ (ਇਸ ਭੇਤ ਨੂੰ ਜਾਣਕੇ ਮੈਂ) ਸਦਕੇ ਹਾਂ,
ਵਾਰੀ ਹਾਂ, ਘੋਲੀ ਹਾਂ, ਕੁਰਬਾਨ ਹਾਂ, ਸਦਾ
ਬਲਿਹਾਰ ਹਾਂ॥ ੩ ॥

ਭਾਵ-ਇਸ ਸ੍ਰੀ ਮੁਖਵਾਕ ਵਿਚ ਅਕਾਲ
ਪੁਰਖ ਵਾਹਿਗੁਰੂ ਜੀ ਦੀ ਅਸਚਰਜ ਮਹਿਮਾ
ਪ੍ਰਗਟ ਕਰਕੇ ਸਤਿਗੁਰੂ ਜੀ ਦਸਦੇ ਹਨ ਕਿ
ਵਹਿਗੁਰੂ ਜੀ ਨੇ ਇਕ ਅਪਨੇ ਆਪ ਤੋਂ ਸਾਰਾ
ਵਿਸਥਾਰ ਕੀਤਾ ਹੈ । ਯਥਾ “ਆਪੀ ਨੈ ਆਪ
ਸਾਜਿਓਨੁ ਆਪੀ ਨੈ ਰਚਿਓ ਨਾਉ" ਤਥਾ--
"ਇਕਸ ਤੇ ਹੋਇਓ ਆਨੰਤ I" ਕਈ ਮਤਾਂ ਵਿੱਚ
ਮੰਨਿਆਂ ਹੈ। ਪ੍ਰਕ੍ਰਿਤੀ ਮਾਇਆ ਜਾਂ ਪ੍ਰਮਾਣੂੂੰਆਂ
ਦੀ ਸਹਾਇਤਾ ਨਾਲ ਵਾਹਿਗੁਰੂ ਜਗਤ ਰਚਦਾ
ਹੈ, ਸੋ ਸਤਿਗੁਰੂ ਜੀ ਦੇ ਸਿਧਾਂਤ ਵਿਚ ਕੇਵਲ
ਅਕਾਲ ਪੁਰਖ ਹੀ ਸੁਤੰਤ੍ਰ ਜਗਤ
ਕਰਤਾ ਮੰਨਿਆਂ ਹੈ । ਮਾਇਆ ਪੰਜ ਤੱਤ ਤੇ

Digitized by Panjab Digital Library | www.panjabdigilib.org