ਸਮੱਗਰੀ 'ਤੇ ਜਾਓ

ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਸਾਰੀ ਰਚਨਾਂ ਦਾ ਰਚਨਹਾਰ ਓਹ ਆਪ ਹੈ ਤੇ
ਅਪਨੇ ਕੀਤੇ ਸਾਰੇ (ਭਵਨ) ਲੋਕ ਅਰਥਾਤ
ਪਤਾਲ ਅਕਾਸ਼ ਮਾਤ੍ਰ ਲੋਕ ਸਾਰਿਆਂ ਨੂੰ
ਅਪਨੇ ਆਸਰੇ ਟਿਕਾਇਆਂ ਹੈ ।
ਕਈਆਂ ਦਾ ਖਿਆਲ ਹੈ ਕਿ ਏਹ ਧਰਤੀ
ਧੌਲ ਦੇ ਆਸਰੇ ਹੈ ਤੇ ਪਤਾਲਾਂ, ਸ਼ੇਸ਼ਨਾਗਾਂ
ਕੱਛੂ ਆਦਿਕਾਂ ਦੇ ਆਸਰੇ ਹਨ ਅਰ ਅਕਾਸ਼,
ਗ੍ਰਹ ਨਛੱਤ੍ਰਾਂ ਦੇ ਅਸਰੇ ਹਨ,ਇਸ ਗੱਲ ਨਾਲ
ਸਤਿਗੁਰੂ ਜੀ ਦੀ ਸੰਮਤੀ ਨਹੀ, ਇਸੇ ਲਈ
ਆਪ ਜੀ ਨੇ ਮਹਾਂ ਮੰਤ੍ਰ ਸੀ ਜਪ ਸਾਹਿਬ ਜੀ
ਵਿਚ ਦੱਸਿਆ ਹੈ ਕਿ "ਧਰਤੀ ਹੋਰ ਪਰੇ ਹੋਰੁ ਹੋਰੁ ।
ਤਿਸਤੇ ਭਾਰੁ ਤਲੈ ਕਵਣੁ ਜੋਰੁ" ਏਸੇ ਤਰਾਂ
ਅਕਾਸ਼ ਬਾਬਤ ਆਪਨੇ ਕਿਹਾ ਹੈ:"ਵਿਣ ਥੰਮਾਂ
ਗਗਨ ਰਹਾਏ ਸਬਦ ਨੀਸਾਣਿਆ" ਭਾਵੇਹ
ਕਿ ਜੋ ਰਚਨਹਾਰ ਹੈ ਓਹੀ ਧਾਰਨ ਹਾਰ ਹੈ,ਸੋ
ਸਾਰੇ ਭਵਨਾਂ ਨੂੰ ਓਹ ਆਪ ਹੀ ਧਾਰਨ ਕਰ
ਰਿਹਾ ਹੈ, ਤਾਂ ਹੁਣ ਪ੍ਰਸ਼ਨ ਹੁੰਦਾ ਹੈ ਕਿ ਇਕ
ਵਾਹਿਗੁਰੂ ਵੱਖੋ ਵੱਖ ਆਨੰਤ ਰਚਨਾਂ ਦਾ
ਆਸਰਾ ਕਿੱਕੁਣ ਹੋ ਸਕਦਾ ਹੈ? ਇਸ ਦਾ
ਉੱਤਰ ਦਿੰਦੇ ਹਨ ਕਿ “ਪੂਰ ਰਹਿਓ ਸ੍ਰਬ
ਮਹਿ" ਸਾਰਿਆਂ ਵਿੱਚ ਓਹ ਪੂਰਨ ਹੋ ਰਿਹਾ
ਹੈ ਕੋਈ ਪਦਾਰਥ ਨਹੀਂ ਜਿਸ ਵਿੱਚ ਓਹ

Digitized by Panjab Digital Library I,WWW.panjabdigilib.org