ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

ਅਗਯਾਨ ਦੇ ਨਾਸ ਕਰਨ ਵਾਲਾ ਹੈ I
ਭਾਵ ਵਿਚ ਮਟਕ ਏਹ ਹੈ ਕਿ ਸਾਡੀਆਂ
ਚਤਰਾਈਆਂ ਤੋਂ ਤਾਂ ਅਲਖ ਹੈ, ਪਰ ਆਪਨੀ
ਮੇਹਰ ਨਾਲ ਅਗਯਾਨ ਨੂੰ ਨਾਸ ਕਰਕੇ ਆਪ
ਦਿਖਾਲਦਾ ਹੈ, ਆਪ ਹੀ ਧਰਤੀ ਨੂੰ ਆਪਨੇ
ਆਸਰੇ ਟਿਕਾਕੇ ਤੇ ਕੁਦਰਤਾਂ ਦਿਖਾਲਦਾ ਹੈ,
ਭਾਵੇਂ ਉਸਦੀ ਕੁਦਰਤ ਦਾ ਰੰਗ,ਰੂਪ, ਨਿਸ਼ਾਨ
ਤੇ ਅਸਥੂਲ ਅਕਾਰ ਹੈ, ਪਰ ਓਸਦਾ ਨਾ ਕੋਈ
ਰੰਗ ਹੈ, ਨਾ ਰੂਪ ਹੈ, ਨਾਂ ਹੀ ਨਿਸ਼ਾਨ ਹੈ ਨਾਂਹੀ
ਮਾਸਮਯ ਅਸਥੂਲ ਸਰੀਰ ਤੇ ਨਾਂ ਹੀ ਕੋਈ
ਮੂੰਹ ਹੈ I ਮਸਾਰੇ ਦਾ ਅਰਥ ਗਯਾਨੀ ਦਾਹੜਾਂ
ਭੀ ਕਹਿੰਦੇ ਹਨ, ਅਰਥਾਤ ਨਾਂ ਹੀ ਓਸਦਾ
ਕੋਈ ਮੂੂੰਹ ਤੇ ਨਾ ਹੀਂ ਦਾੜਾ ਹੈI (ਜਨ ਨਾਨਕ
ਭਗਤਿ ਦਰ ਤੁਲਿ) ਇਹਨਾਂ ਦੋ ਤੁਕਾਂ ਦੇ ਭਾਵ
ਲਈ ਪਿਛਲਾ ਸਵੱਯਾ ਦੇਖੋ ॥

ਸਰਬ ਗੁਣ ਨਿਧਾਨੰ ਕੀਮਤਿ ਨ
ਗਯਾਨੰ ਧਯਾਨੰ ਊਚੇ ਤੇ ਊਚੌ
ਜਾਨੀਜੈ ਪ੍ਰਭ ਤੇਰੋ ਥਾਨੰ ॥ ਮਨੁ
ਧਨੁ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ

Digitized by Panjab Digital Library | www.panjabdigilib.org