ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਮਰਨ ਦੁਹਥੇ ਰਹਿਓ ॥੫॥

ਅਰਥ-"ਨਿਰੰਕਾਰ" ਸਤਿ ਸ੍ਵਰੂਪ ਪੂਰਨ
ਵਾਹਿਗੁਰੂ ਜੀ ਆਪ ਜੈਸਾ ਆਕਾਰ ਧਾਰਨ
ਕੀਤਾ ਜੋ ਛਲ ਵਿੱਚ ਨਾ ਆ ਸਕੇ I ਆਪ
ਆਨੰਦ ਵਾਲੇ ਤੇ ਅੰਤੋਂ ਬਾਹਰ ਮੈਲ ਤੋਂ
ਰਹਿਤ ਸਦਾ ਪ੍ਰਸੰਨ ਹੈ ਆਪ ਦੇ ਬੇਅੰਤ ਹੀ
ਗੁਣ ਗਾਂਵਦੇ ਦੇ ਹਨ ਪਰ ਇਕ ਤਿਲ ਮਾਤ੍ਰ ਭੀ
ਅੰਤ ਨਹੀਂ ਪਾ ਸਕੇ ਹੇ ਪ੍ਰਭੂ ਜਿਸ ਉਤੇ ਆਪ
ਕ੍ਰਿਪਾਲ ਹੋਵੋ ਓਹ ਪੁਰਖ ਆਪ ਨੂੰ ਮਿਲ
ਸਕਦਾ ਹੈ ॥੫॥

ਉਹ ਤਿਨਾਂ ਸਮਿਆਂ (ਭੂਤ ਭਵਿਖਤ
ਵਰਤਮਾਨ) ਵਿਚ ਧੰਨ ਹਨ ਜਿਹਨਾਂ ਉਪਰ
(ਪਾਪ ਵਿਨਸਕ ਪ੍ਰਫੁਲਤ ਕਰਨ ਵਾਲਾ)
ਵਾਹਿਗੁਰੂ ਕ੍ਰਿਪਾਲ ਹੋਇਆ ਹੈ । ਹਰਿ ਸਰੂਪ
ਗੁਰ ਨਾਨਕ ਨੂੰ ਜੋ ਛੋਇਆ ਓਹ ਜਨਮ ਮਰਨ
ਤੋਂ ਬਚ ਗਿਆ ਹੈ I

“ਸਤਿਗੁਰ ਨਾਨਕ ਸ੍ਵਰੂਪ ਵਿਚ ਪ੍ਰਗਟ
ਵਾਹਿਗੁਰੂ ਦੀ ਮਹਿਮਾ"

ਭਾਵ- ਵਾਹਿਗੁਰੂ ਪੂਰਨ ਹੈ “ਕਾਸਟ ਮਹਿ
ਜਿਉ ਹੈ ਬੈਸੰਤਰ ਸਗਲ ਦੂਧ ਮਹਿ ਘੀਆ ।