ਸਮੱਗਰੀ 'ਤੇ ਜਾਓ

ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਊਚ ਨੀਚੁ ਮਹਿ ਜੋਤ ਸਮਾਨੀ ਘਟਿ ਘਟਿ
ਮਾਧਉ ਜੀਆ" ਸਾਰੇ ਜਿਸ ਦੀ ਜੋਤ
ਪੂਰਨ ਹੈ । ਉਸ ਪੂਰਨ ਪ੍ਰਮਾਤਮਾਂ ਦੀ ਰਚੀ ਸ੍ਰਿਸ਼ਟੀ
ਵਿਚ ਜਦ ਲੋਕੀ ਸਤ ਸ੍ਵਰੂਪ ਅਬਿਨਾਸੀ ਤੋਂ
ਵੇਮੁਖ ਹੋਕੇ ਝੂਠ, ਛਲ, ਅਨਯਾਯ ਆਦਿ
ਪਾਪਾਂ ਵਿੱਚ ਲਗ ਗਏ, ਤਦੋਂ ਅਕਾਰ ਰਹਿਤ
ਵਾਹਿਗੁਰੂ ਜੀ ਨੇ ਅਪਨੀ ਇਛਾ ਨਾਲ ਇਕ
ਐਸਾ ਸਰੂਪ ਧਰਿਆ ਜੋ ਦਿਸਨ ਵਿਚ ਅਕਾਰ
ਹੋ ਭਾਸਿਆ I ਪਰ ਐਸਾ ਅਕਾਰ ਜੋ ਛਲ ਰੂਪ
ਮਇਆ ਤੇ (ਅਛਲ) ਅਰ ਦੁਖ ਰੂਪ ਸੰਸਾਰ
ਵਿਚ ਸਦਾ ਅਨੰਦ ਸ੍ਵਰੂਪ ਅਰ ਦੇਸ਼ ਕਾਲ
ਦੇ ਅੰਤ ਵਾਲੇ ਜਗਤ ਵਿਚ ਆਕੇ ਦਿਸਕੇ ਫੇਰ
ਅਨੰਤ ਰੂਪ ਅਰ ਅਗਯਾਨ ਤੇ ਪਾਪਾਂ ਰੂਪੀ
ਮੈਲ ਭਰੇ ਸੰਸਾਰ ਵਿਚ ਮੈਲ ਰਹਿਤ ਮਹਾਂ
ਪਵਿਤ੍ਰ ਚਿੰਤਾ ਸ਼ੋਕ ਨਾਲ ਸਕੁਚੇ ਹੋਏ ਜਗਤ
ਵਿਚ ਖੇੜਾ ਹੀ ਖੇੜਾ ਹੋ ਦਿਸਿਆ; ਇਸ ਦਿਬ
ਜੋਤ ਨੂੰ ਵੇਖਕੇ ਅਰ ਉਸਦੇ ਗੁਣਾਂ ਪੁਰ ਮੋਹਿਤ
ਹੋਕੇ ਅਨੰਤ ਪੁਰਖ ਹੀ ਗੁਣ ਗਾਵਣ ਵਾਲੇ
ਹੋਏ ਪਰ ਇਕ ਰੰਚਕ ਮਾਤ੍ਰ ਭੀ ਅੰਤ ਨਾ ਪਾ
ਸਕੇ । ਪਰ ਗੁਣ ਗਾਵਨ ਦੇ ਤੁਫੈਲ ਜਿਸ ਪੁਰ
ਮੇਹਰ ਹੋਈ, ਓਹ ਉਸ ਨੂੰ ਮਿਲ ਗਿਆ ।
ਜਿਸ ਪੁਰ ਮੇਹਰ ਹੋਈ ਸਾਰੇ ਸਮਿਆਂ ਵਿਚ