ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਜਿਸਦੇ ਕਰਨ ਨਾਲ ਮੁਕਤੀ ਪ੍ਰਾਪਤ ਹੋਵੇ ।
ਦਯਾ ਦੁਖੀ ਜੀਵਾਂ ਉਪਰ ਮੇਹਰਬਾਨੀ ।
ਸਰੀਰ ਤੇ ਮਨ ਦੀ ਪਵਿਤ੍ਰਤਾ ਇਹ ਉਤਮ
ਗੁਣਾਂ ਦੀ ਅਨਹੋਂਦ ਤੇ ਔਗਣਾਂ ਦਾ ਹੋਣਾ
ਇਹ ਸੋਚ ਜਦ ਫੁਰਦੀ ਹੈ ਤਾਂ ਕੋਈ ਆਸਰਾ
ਨਾ ਵੇਖਕੇ ਸ਼ਰਨ ਅਪਨੀ ਬੁਧ ਬਲ ਨਾ
ਵੇਖਕੇ ਕਰਤਾਰ ਦੀ ਟੇਕ ਫੜਨੀ ।

ਇਹ ਤੀਜਾ ਅੰਗ ਅਰਦਾਸ ਦਾ ਪ੍ਰਗਟ
ਕਰਦੇ ਹਨ ਹੇ ਜੀਅ ਦਾਤੇ ! ਆਪਦੀ ਸ਼ਰਨ ਹਾਂ
ਹੇ ਜਗਤ ਕਰਤਾ ਸਰਬ ਸਮਰਥ ਵਾਹਿਗੁਰੂ
ਜੀ ਰੱਖ ਲਓ ! ਰਖ ਲਓ !!