ਪੰਨਾ:ਸਹੁਰਾ ਘਰ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋ ਇਸਤ੍ਰੀ ਆਦਰਸ਼ ਦੀ ਸਫਲਤਾ ਮਾਤਾ ਰੂਪ ਵਿਚ ਪਗਟ ਹੋਣ ਵੇਲੇ ਮੰਨੀ ਗਈ ਹੈ। ਕੰਨਿਆ ਜੀਵਨ ਵਿਚ ਬਾਲ- ਪਣ ਦੀ ਮਾਨਤਾ ਹੁੰਦੀ ਹੈ। ਇਸਤ੍ਰੀ ਬਣਨ ਵੇਲੇ ਉਸ ਵਿਚ ਭੋਗ ਵਿਲਾਸ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਕਿਸੇ ਬਚੇ ਦੀ ਮਾਤਾ ਹੋਣ ਪਰ ਉਸ ਵਿਚ ਦਯਾ, ਮਮਤਾ ਆਦਿ ਗੁਣ ਪ੍ਰਗਟ ਹੁੰਦੇ ਹਨ। ਇਸ ਲਈ ਮਾਤਾ ਭੀ ਕੁਆਰੀ ਕੰਨਿਆ ਦੀ ਤਰਾਂ ਪਵਿਤ੍ਰ ਤੇ ਪੂਜਨੀਕ ਮੰਨੀ ਗਈ ਹੈ।

ਮਾਤਾ ਬਣਨ ਪਰ ਇਸਤ੍ਰੀ ਦੇ ਤਿਆਗਮਈ ਜੀਵਨ ਦਾ, ਉਸਦੀ ਖੁਸ਼ੀ ਤੇ ਸਦਾ ਸੁਖ ਦੇਣ ਦਾ ਆਦਰਸ਼ ਪੂਰਾ ਹੁੰਦਾ ਹੈ। - ਸੰਤਾਨ ਵਾਲੀ ਇਸਤ੍ਰੀ ਦੇ ਮਨ ਵਿਚ ਜੀਵਨ ਲਈ ਇਕ ਉੱਚੀ ਤ ਾਂ ਦਾ ਖ਼ਿਆਲ ਪੈਦਾ ਹੁੰਦਾ ਹੈ । ਇਹ ਸਚ ਹੈ ਕਿ ਬਹੁਤ ਸਾਰੀਆਂ ਇਸਤ੍ਰੀਆਂ ਮਾਤਾ ਹੋ ਜਾਣ ਪਰ ਭੀ ਮਾਤਾ ਨਹੀਂ ਦਿਸਦੀਆਂ। ਉਸ ਦਸ਼ਾ ਵਿਚ ਭੀ ਉਹ ਇਕ ਇਸਤ੍ਰੀ ਰੂਪ ਵਿਚ ਹੀ ਪ੍ਰਧਾਨ ਹੁੰਦੀਆਂ ਹਨ । ਪਰ ਬਾਲਾਂ ਦੇ ਕਾਰਨ ਉਨਾਂ ਦੇ ਮਨ ਵਿਚ ਆਪਣੇ ਆਪ ਹੀ ਸੰਜਮ ਦਾ ਭਾਵ ਪੈਦਾ ਹੋ ਜਾਂਦਾ ਹੈ

ਸੰਤਾਨ ਪ੍ਰੇਮ ਦਾ ਇਹ ਭਾਵ ਭੀ ਨਹੀਂ ਕਿ ਢੇਰਾਂ ਢੇਰ ਬੱਚਾ ਪੈਦਾ ਕਰਦੇ ਜਾਈਏ ! ਨਿਰੀ ਸੰਤਾਨ ਪੈਦਾ ਕਰ ਦੇਣ ਨਾਲ ਹੀ ਮਾਪਿਆਂ ਫ਼ਰਜ਼ ਪੂਰਾ ਨਹੀਂ ਹੋ ਜਾਂਦਾ । ਉਨ੍ਹਾਂ ਪਾਲਣ ਪੋਸਣ ਤੇ ਉਨ੍ਹਾਂ ਨੂੰ ਪੜਾਣ ਲਿਖਾਣ ਦੀ ਜ਼ਿੰਮੇਵਾਰੀ ਭੀ ਹੁੰਦੀ ਹੈ। ਬਹੁਤ ਸਾਰੇ ਕਮਜ਼ੋਰ ਤੇ ਨਾਲਾਇਕ ਬੱਚੇ ਪੈਦਾ ਕਰਨ ਨਾਲੋਂ ਇਕ ਬਲਵਾਨ ਤੇ ਲਾਇਕ ਸੰਤਾਨ ਪੈਦਾ ਕਰਨੀ ਠੀਕ ਹੈ । ਇਸ ਲਈ ਹਰ ਇਕ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਾਤਾ ਬਣ ਜਾਣਾ ਸੁਖਾਲਾ ਹੈ ਪਰ ਉਸਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ |

-੧੩੦-