ਪੰਨਾ:ਸਹੁਰਾ ਘਰ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਸੂਰ ਰਹੋ। ਦੁਨੀਆਂ ਬਹੁਤ ਗਿਰ ਗਈ ਹੈ, ਉਹ ਮਾਮੂਲੀ ਸੁਧਾਰ ਨੂੰ, – ਇਕ ਤੀਵੀਂ ਮਰਦ ਦੀ ਗੂੜੀ ਪ੍ਰੀਤੀ ਪ੍ਰੇਮ ਨੂੰ ਆਪਣੀ ਹੀ ਤਕੜੀ ਨਾਲ ਤੋਲਦੀ ਹੈ ਤੇ ਉਸਦੇ ਅਜੇਹੇ ਤੋਲ ਜੋਖ ਨੂੰ ਸਹਾਰ ਲੈਣਾ ਵਡਾ ਔਖਾ ਕੰਮ ਹੈ।

ਇਸ ਲਈ ਤੁਸੀਂ ਆਪਣੇ ਆਪ ਨੂੰ ਇਤਨਾ ਉੱਚਾ ਉਠਾ “ਵੋ ਕਿ ਨਾ ਤਾਂ ਕਿਸੇ ਦੀ ਨਿੰਦਿਆ ਤੁਹਾਨੂੰ ਸੱਚੇ ਰਾਹ ਤੋਂ ਹਟਾ ਸਕੇ ਤੇ ਨਾ ਤੁਹਾਨੂੰ ਵਡਿਆਈ ਦੀ ਖਾਹਸ਼ ਕਿਸੇ ਝੂਠੇ ਰਸਤੇ ਉਪਰ ਲਿਆ ਸਕੇ। ਇਹ ਤੁਹਾਡੀ ਵਡਿਆਈ ਹੈ ਤੇ ਇਹੋ ਆਦਰਸ਼ । ਸਭਨਾਂ ਨੂੰ ਖੁਸ਼ ਰਖਣਾ ਅਸੰਭਵ ਹੈ। ਇਸ ਲਈ ਕੋਈ ਕੰਮ ਲੋਕਾਂ ਦੀ ਖ਼ੁਸ਼ੀ ਜਾਂ ਨਾਰਾਜ਼ਗੀ ਪਿਛੋਂ ਨਾ ਕਰੋ ਸਗੋਂ ਇਹ ਸੋਚ ਕੇ ਕਰੋ ਕਿ ਉਹ ਚੰਗਾ ਕੰਮ ਹੈ।