ਪੰਨਾ:ਸਹੁਰਾ ਘਰ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਅਪਰਾਧ ਕਿਸ ਦਾ ਹੈ?


ਦੂਜੀ ਗੱਲ ਜੋ ਇਸ ਸੰਬੰਧੀ ਵੇਖੀਦੀ ਹੈ, ਉਹ ਇਹ ਹੈ ਕਿ ਇਸਤ੍ਰੀਆਂ ਆਪਣੇ ਦੁਖ ਨੂੰ ਵਧਾ ਕੇ ਦਸਦੀਆਂ ਹਨ ਅਤੇ ਪੁਰਸ਼ ਦੀਆਂ ਤਕਲੀਫ਼ਾਂ ਤੇ ਦੁਖਾਂ ਦਾ ਖ਼ਿਆਲ ਨਹੀਂ ਕਰਦੀਆਂ। ਜਿਹੜੇ ਆਦਮੀ ਅਜ ਕੌਮ ਵਿਚ ਇਸਤ੍ਰੀਆਂ ਦੇ ਮਾਮਲੈ ਨੂੰ ਹੱਥ ਵਿਚ ਲੈ ਕੇ ਪ੍ਰਚਾਰ ਕਰ ਰਹੀਆਂ ਹਹੇ ਹਨ ਅਤੇ ਇਸਤ੍ਰੀਆਂ ਦੇ ਸੱਚੇ ਹਿਤੈਸ਼ੀ ਸਮਝੇ ਜਾਂਦੇ ਹਨ;ਉਹ ਅਪਰਾਧਾਂ ਤੇ ਪਾਪਾਂ ਦਾ ਸਾਰਾ ਭਾਰ ਪੁਰਸ਼ਾਂ ਦੇ ਸਿਰ ਸੁਟਣਾ ਚਾਹੁੰਦੇ ਹਨ। ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਆਪ ਇਸਤ੍ਰੀਆਂ ਵੀ ਪੁਰਸ਼ਾਂ ਦੀਆਂ ਤਕਲੀਫ਼ਾਂ ਨੂੰ ਸਮਝਣ ਦਾ ਯਤਨ ਨਹੀਂ ਕਰਦੀਆਂ। ਇਸ ਦਾ ਨਤੀਜਾ ਬੜਾ ਵਿਹੁਲਾ ਹੋ ਰਿਹਾ ਹੈ। ਕਿਉਂਕਿ ਸਿਰਫ਼ ਇਕ ਉੱਤੇ ਬੋਝ ਸੁਟਣ ਵੇਲੇ ਅਸੀਂ ਭੁਲ ਜਾਂਦੇ ਹਾਂ ਕਿ ਵਿਵਾਹਿਤ ਜੀਵਨ ਯਾ ਇਸਤੀ ਪੁਰਸ਼ ਦਾ ਸੁਖ ਇਕ ਦੂਜੇ ਉਤੇ ਨਿਰਭਰ ਹੈ।
ਦੋਹਾਂ ਨੂੰ ਹੀ ਦੋਹਾਂ ਦੀਆਂ ਤਕਲੀਫ਼ਾਂ ਸਮਝਣ ਅਤੇ ਹਮਦਰਦੀ ਨਾਲ ਉਨ੍ਹਾਂ ਉਤੇ ਵਿਚਾਰ ਕਰਨ ਦੀ ਲੋੜ ਹੈ। ਅਸੀਂ ਇਹ ਭੁਲ ਗਏ ਹਾਂ ਕਿ ਘਰ ਦੇ ਛੋਟੇ ਜੇਹੇ ਕਮਰੇ ਵਿਚ ਰਹਿਣ ਵਾਲੀ ਇਸਤ੍ਰੀ ਨੂੰ ਜਿਨਾਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਘਰ ਦੇ ਬਾਹਰ ਪਰਸ਼ ਨੂੰ ਉਨਾਂ ਨਾਲੋਂ ਵੱਧ ਤਕਲੀਫ਼ਾਂ ਝਾਗਣੀਆਂ ਪੈਂਦੀਆਂ ਹਨ। ਪੁਰਸ਼ਾਂ ਦੇ ਸਾਹਮਣੇ ਲੋਭ ਵੀ ਬਹੁਤੇ ਹਨ। ਉਨ੍ਹਾਂ ਨੇ ਸੈਂਕੜੇ ਮਨੁੱਖਾਂ ਨਾਲ ਵਰਤਣਾ ਹੈ। ਏਧਰ ਓਧਰ ਦੇ ਅਨੇਕਾਂ ਇਸਤ੍ਰੀ ਪੁਰਸ਼ ਉਨਾਂ ਦੇ ਮੇਲ ਗੇਲ ਵਿਚ ਆਉਂਦੇ ਜਾਂਦੇ ਰਹਿੰਦੇ ਹਨ,ਜਿਸ ਕਰ ਕੇ ਇਸਤ੍ਰੀ ਦੀ ਤਰਾਂ ਅਪਣੇ ਮਨ ਨੂੰ ਇਕ ਥਾਂ ਅਤੇ ਇਕਾਗਰ ਰਖਣਾ ਪੁਰਸ਼ਾਂ ਲਈ ਬਹੁਤ ਔਖਾ ਹੈ।

-੫੫-