ਪੰਨਾ:ਸਹੁਰਾ ਘਰ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਰੋਟੀ ਦਾ ਸੁਆਲ

ਅਜ ਕਲ ਸੰਸਾਰ ਵਿਚ ਰੁਜ਼ਗਾਰ ਦੀ ਹਾਲਤ ਬਹੁਤ ਗੁੰਝਲਦਾਰ ਹੋ ਰਹੀ ਤੇ ਦਿਨੋ ਦਿਨ ਭਿਆਨਕ ਹੁੰਦੀ ਜਾਂਦੀ ਹੈ। ਬੇਕਾਰਾਂ ਦੀ ਗਿਣਤੀ ਵਧ ਰਹੀ ਤੇ ੨੦-੨੦, ੨੫-੨੫, ਰੁਪਿਆਂ ਦੀ ਨੌਕਰੀ ਪਿਛੇ ਬੀ. ਏ., ਐਮ. ਏ., ਭਟਕਦੇ ਫਿਰਦੇ ਹਨ। ਇਹ ਗੱਲ ਨਹੀਂ ਕਿ ਅਜ ਕਲ ਪੜੇ ਲਿਖੇ ਹੀ ਬੇਕਾਰ ਹਨ, ਸਗੋਂ ਮਸ਼ੀਨਾਂ ਦੇ ਪ੍ਰਚਾਰ ਕਰ ਕੇ ਸਰੀਰਕ ਮਿਹਨਤ ਕਰਨ ਵਾਲੇ ਅਨਪੜ੍ਹ ਭੀ ਬੇਕਾਰ ਹੋ ਗਏ ਹਨ। ਲੋਕਾਂ ਨੂੰ ਪੇਟ ਪਾਲਣ ਜੋਗਾ ਕੰਮ ਮਿਲਣਾ ਔਖਾ ਹੋ ਗਿਆ ਹੈ। ਪੜ੍ਹੇ ਲਿਖੇ ਤੇ ਚੰਗਿਆਂ ਖਿਆਲਾਂ ਵਾਲੇ ਨੌਜਵਾਨ ਵਡੇ ਵਡੇ ਸ਼ਹਿਰਾਂ ਦੇ ਦਫ਼ਤਰਾਂ ਵਿਚ ਫੇਰੇ ਪਾਉਂਦੇ ਤੇ ਉਥੋਂ ਦੁਰਕਾਰੇ ਜਾਂਦੇ ਹਨ। ਇਸ ਤਰਾਂ ਦੀ ਹਾਲਤ ਇਕ ਮਾਮੂਲੀ ਗੱਲ ਹੋ ਗਈ ਹੈ। ਕਈਆਂ ਮੀਲਾਂ ਦੇ ਫੇਰੇ ਪਾ ਕੇ ‘ਥਾਂ ਖ਼ਾਲੀ ਨਹੀਂ ‘ਕੋਈ ਕੰਮ ਨਹੀਂ ਆਦਿ ਸੁਣਦੇ ਹੋਏ ਅਪਮਾਨ ਤੇ ਨਿਰਾਸ਼ਾ ਨਾਲ ਦੁਖੀ ਜਦ ਘਰ ਆਉਂਦੇ ਹਨ ਤਾਂ ਆਪਣੇ ਕਰਮਾਂ ਨੂੰ ਰੋਂਦੇ ਹਨ, ਪਰ ਉਸਦੇ ਦਿਲ ਵਿਚ ਆਪਣੀ ਇਸਤ੍ਰੀ ਨੂੰ ਚੰਗੇ ਤੋਂ ਚੰਗਾ ਖਵਾਉਣ ਪਵਾਉਣ ਅਤੇ ਸੁਖੀ ਰਖਣ ਦੀ ਇੱਛਾ ਹੁੰਦੀ ਹੈ, ਪਰ ਇਹ ਗੱਲ ਰੁਜ਼ਗਾਰ ਮਿਲੇ ਬਿਨਾਂ ਪੈਸਾ ਕਮਾਏ ਬਿਨਾਂਨਹੀਂ ਹੋ ਸਕਦੀ। ਜਿਨ੍ਹਾਂ ਨੂੰ ਕਿਧਰੇ ਛੋਟਾ ਮੋਟਾ ਕੰਮ ਮਿਲ ਭੀ ਜਾਂਦਾ ਹੈ, ਉਹਨਾਂ ਨੂੰ ਆਪਣੀ ਇਜ਼ਤ ਆਬਰੂ ਅਤੇ ਆਪਣਾ ਫਰਜ਼ ਬਚਾ ਕੇ ਕੰਮ ਕਰਨਾ ਔਖਾ ਹੋ ਜਾਂਦਾ ਹੈ। ਪੈਰ ਪੈਰ ਤੇ ਉਨਾਂ ਨੂੰ ਆਪਣੀ ਇੱਜ਼ਤ ਅਥਵਾ ਜ਼ਮੀਰ ਵੇਚਣੀ ਪੈਂਦੀ ਹੈ। ਜੋ ਨਹੀਂ ਕਰਨਾ ਹੁੰਦਾ, ਉਹ ਭੀ ਕਰਨਾ ਪੈਂਦਾ ਹੈ। ਅਪਮਾਨ, ਝਿੜਕਾਂ, ਗਾਲਾਂ, ਸਭ ਕੁਝ ਸਹਿਣਾ ਪੈਂਦਾ ਹੈ। ਕਦੇ ਕਦੇ ਆਤਮ-ਅਭਿਮਾਨ ਨੂੰ ਠੋਕਰ ਲਗਦੀ ਹੈ ਤਾਂ ਉਸ ਵੇਲੇ ਅਸਤੀਫ਼ਾ

-੫੬-