ਪੰਨਾ:ਸਹੁਰਾ ਘਰ.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦਾ ਪਤੀ ਵਿਚ ਹੀ ਪ੍ਰੇਮ ਲਗਾ ਰਹੇ, ਤਦ ਸਮਝੋ ਕਿ ਉਹ ਇਸਤੀ ਸੱਚੀ ਪਤੀਤਾ ਹੈ ।
ਹਿੰਦੀ ਇਸਤ੍ਰੀ ਸੈਂਕੜੇ ਵਰਿਆਂ ਤੋਂ ਉਕਤ ਦਸੇ ਹੋਏ ਉੱਚੇ ਆਦਰਸ਼ ਨੂੰ ਨਿਭਾਉਂਦੀ ਚਲੀ ਆਈ ਹੈ । ਉਸ ਨੇ ਇਸ ਦਾ ਸੱਚਾ ਭਾਵ ਸਮਝਿਆ ਹੈ । ਸੱਤ ਨੂੰ ਕਾਇਮ ਰੱਖਣ ਲਈ ਉਸ ਨੇ ਆਤਮਘਾਤ ਕੀਤੇ ਅਤੇ ਅੱਗ ਵਿਚ ਸੜ ਮੋਈ । ਉਸ ਨੇ ਆਪਣੀ ਤਪੱਸਿਆ, ਆਪਣੇ ਤਿਆਗ ਅਤੇ ਕਸ਼ਟਾਂ ਦੇ ਸਹਿਣ ਨਾਲ ਸੰਸਾਰ ਦੇ ਸਾਹਮਣੇ ਇਸਤੀ ਦਾ ਅਪੂਰਵ ਤੇਜਸਵੀ ਰੂਪ ' ਪ੍ਰਗਟ ਕੀਤਾ | ਇਸ ਅਪਵਿਤ ਤੇ ਨੀਚ ਸਰੀਰ ਨੂੰ ਉਸ ਨੇ ਪਤੀ-ਪ੍ਰੇਮ ਦੀ ਅੱਗ ਵਿਚ ਸਾੜ ਕੇ ਪਵਿਤ ਤੇ ਨਿਰਮਲ ਕਰ ਦਿਤਾ | ਇਤਿਹਾਸ ਅਜੇਹੀਆਂ ਅਨੇਕਾਂ ਇਸਤੀਆਂ ਦੇ ਚਰਿਤਾਂ ਨਾਲ ਭਰਿਆ ਪਿਆ ਹੈ ।
ਪੁਰਾਣੇ ਰੀਬਾਂ ਵਿਚ ਕਿਤੇ ਕਿਤੇ ਇਹ ਲਿਖਿਆ ਹੈ ਕਿ ਪਤੀ ਕਿਹਾ ਹੀ ਕਰੂਪ, ਲੰਗੜਾ, ਲੂਲਾ, ਅਥਵਾ ਗੁਣਹੀਣ ਹੋਵੇ, ਪਤਨੀ ਸਚੇ ਦਿਲ ਨਾਲ ਉਸ ਦੀ ਪੂਜਾ ਕਰੇ । ਸੰਸਾਰਕ ਨਜ਼ਰ ਨਾਲ ਵੇਖਣ ਤੋਂ ਇਹ ਬੇਇਨਸਾਫੀ ਮਾਲੂਮ ਹੁੰਦੀ ਹੈ । ਪਰ ਜੇਕਰ ਵਿਆਹ ਨੂੰ ਕੇਵਲ ਸਰੀਰਕ ਸੰਬੰਧ ਨ ਸਮਝ ਕੇ ਇਕ ਆਤਮਕ ਬੰਧਨ ਮੰਨੀਏ ਤਾਂ ਇਸ ਗਲ ਤੋਂ ਇਕ ਬਹੁਤ ਭਾਰੀ ਭਾਵ ਪ੍ਰਟਦਾ ਹੈ ਜਿਸ ਸੰਬੰਧੀ ਭਾਰਤ ਦੇ ਇਕ ਸੰਸਾਰ ਪ੍ਰਸਿਧ ਵਿਦਵਾਨ ਨੇ ਲਿਖਿਆ ਹੈ ਕਿ ਜਦ ਅਸੀਂ ਕਿਸੇ ਮਹਾਂ ਪੁਰਸ਼ ਦੀ ਤਸਵੀਰ ਦੀ ਇਜ਼ਤ ਕਰਦੇ ਹਾਂ, ਤਾਂ ਉਸ ਵੇਲੇ ਇਹ ਨਹੀਂ ਵਖਦੇ ਕਿ ਇਹ ਕਿਸ ਰੰਗ ਤੇ ਕਿਸ ਕਾਗਜ਼ ਉਪਰ ਛਪੀ ਹੋਈ ਹੈ । ਕਾਗਜ਼ ਤੇ ਰੰਗ ਭਾਵੇਂ ਮਾਮੂਲੀ ਹੋਣ ਤਦ ਭੀ ਸੀ ਉਸ ਦੀ ਉਤਨੀ ਹੀ ਇਜ਼ਤ ਕਰਦੇ ਹਾਂ, ਜਿਤਨੀ ਚੰਗੇ ° ਉਤੇ ਕਰਨੀ ਸੀ । ਕਿਉਂਕਿ ਇਜ਼ਤ ਅਸੀਂ ਕਾਗਜ਼ ਦੀ

-੮੩-