ਪੰਨਾ:ਸਹੁਰਾ ਘਰ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਹਿਲਾਂ ਤਾਂ ਅਜਿਹੇ ਲੋਕ ਦੁਖੀ ਇਸਤ੍ਰੀਆਂ ਦੀ ਸੇਵਾ, ਸਹਾਇਤਾ ਤੇ ਹਮਦਰਦੀ ਕਰਦੇ ਹਨ ਅਤੇ ਹੋਰਨਾਂ ਕਈ ਉਪਾਵਾਂ ਨਾਲ ਉਨ੍ਹਾਂ ਦੇ ਪਾਸ ਬੈਠਣ ਉਠਣ ਕਰਦੇ ਹਨ, ਫੇਰ ਮੌਕਾ ਮਿਲਦਿਆਂ ਹੀ ਉਨਾਂ ਦੇ ਮਨ ਨੂੰ ਕਮਜ਼ੋਰ ਕਰਦੇ ਤੇ ਧੋਖਾ ਦੇ ਕੇ ਹੇਠਾਂ ਡੇਗਣ ਦਾ ਯਤਨ ਕਰਦੇ ਹਨ।
ਕੌਮ ਵਿਚ ਅਜ ਕਲ ਅਜੇਹੇ ਆਦਮੀ ਪੈਦਾ ਹੋ ਰਹੇ ਹਨ, ਜੋ ਇਸਤ੍ਰੀਆਂ ਨੂੰ ਧੋਖਾ ਦੇਣ ਵਿਚ ਬੜੇ ਚਤੁਰ ਹਨ। ਜਿਹੜੇ ਕਈ ਮਹੀਨੇ ਪਹਿਲਾਂ ਤੋਂ ਹੀ ਅਨੇਕਾਂ ਰੂਪਾਂ ਵਿਚ ਆਪਣਾ ਜਾਲ ਵਿਛਾਉਣਾ ਆਰੰਭ ਕਰ ਦੇਂਦੇ ਹਨ। ਇਹ ਡਰਾਉਣੇ ਜੀਵ ਹਨ। ਇਹ ਮਿਤ੍ਰ ਬਣ ਕੇ ਧੋਖਾ ਦੇਂਦੇ ਹਨ, ਅਤੇ ਜਿਨਾਂ ਨੂੰ ਧੋਖਾ ਦਿਤਾ ਜਾਂਦਾ ਹੈ ਉਨਾਂ ਨੂੰ ਅੰਤ ਤਕ ਪਤਾ ਹੀ ਨਹੀਂ ਲਗਣ ਦੇਂਦੇ। ਇਨਾਂ ਦੁਸ਼ਟਾਂ ਕੋਲੋਂ ਬਚਣਾ ਅਜ ਕਲ ਇਸਤ੍ਰੀਆਂ ਲਈ ਬਹੁਤ ਮੁਸ਼ਕਲ ਹੋ ਗਿਆ ਹੈ। ਅਜਿਹੇ ਨਜ਼ਾਰਿਆਂ ਨੂੰ ਦੇਖ ਕੇ ਚੰਗਿਆਂ ਉਤੋਂ ਭੀ ਬਹੁਤਿਆਂ ਦਾ ਭਰੋਸਾ ਤੇ ਇਤਬਾਰ ਉਠ ਗਿਆ ਹੈ। ਇਸੇ ਕਰਕੇ ਜਿਹੜੇ ਕੋਈ ਸਚੇ ਅਤੇ ਜ਼ਿਮੇਂਵਾਰੀ ਨੂੰ ਸਮਝਣ ਵਾਲੇ ਹਨ, ਉਨਾਂ ਨਾਲ ਭੀ ਕਈ ਵਾਰੀ ਬੇਇਨਸਾਫੀ ਹੋ ਜਾਂਦੀ ਹੈ। ਬਹੁਤ ਸਾਰੇ ਸਚੇ ਆਦਮੀ ਸ਼ੌਕ ਦਾ ਸ਼ਿਕਾਰ ਹੋ ਜਾਂਦੇ ਅਤੇ ਬਹੁਤੇ ਪਾਪੀ ਸੋਚੇ ਸਮਝ ਲਈਦੇ ਹਨ। ਬੁਰੇ ਭਲੇ ਦੀ ਪਛਾਣ ਕਰਨੀ ਔਖੀ ਹੋ ਰਹੀ ਹੈ। ਸੰਸਾਰਕ ਪੱਖਪਾਤ, ਸ਼ਕੀ ਸੁੁੁਭਾਵ ਤੇ ਅਕਾਰਣ ਹੀ ਨਿੰਦਿਆ ਉਸਤਤ ਸਣ ੨ ਕੇ ਅਸੀਂ ਸਭ ਤਰਾਂ ਦੇ ਮੇਲ ਮਿਲਾਪ ਨੂੰ ਬੁਰਾ ਜਾਣਨ ਲਗ ਪਏ ਹਾਂ।
ਜਿਹੜੀ ਸੱਚੀ ਤੇ ਪਵਿਤ੍ਰ ਇਸਤ੍ਰੀ ਹੈ, ਜਿਸ ਨੇ ਸੱਚੇ ਦਿਲ ਨਾਲ ਆਪਣੇ ਪਤੀ ਨੂੰ ਅਪਨਾ ਲਿਆ ਹੈ, ਜਿਸ ਦੇ ਦਿਲ ਵਿਚ ਸਾਹਸ ਹੈ ਕਿ ਮੈਨੂੰ ਕੋਈ ਨਹੀਂ ਡੇਗ ਸਕਦਾ, ਉਸ ਨੂੰ ਸਚ ਮੁਚ ਦੁਨੀਆਂ ਦੀ ਕੋਈ ਤਾਕਤ ਡੇਗ ਨਹੀਂ ਸਕਦੀ। ਮਨੁਖ ਵਿਚਾਰਾਂ

-੯੦-