ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਹੋਰ ਬੇਸ਼ੁਮਾਰ

ਇਸ ਤੋਂ ਇਲਾਵਾ ਬ੍ਰਿਹਾ, ਉਡੀਕ, ਵੈਰਾਗ, ਸੁੰਦਰਤਾ-ਵਰਨਣ, ਗਰਭ-ਪੀੜ ਦੀ ਵੇਦਨਾ ਵਰਨਣ ਦੇ ਨਾਲ ਨਾਲ ਉਹ ਆਪਣੇ ਕਾਵਿ ਵਿੱਚ ਨਦੀਆਂ, ਨਾਲਿਆਂ, ਜੰਗਲਾਂ, ਕੰਧਰਾਂ ਵਣਾਂ, ਉਪਵਨਾਂ ਆਸ਼ਰਮਾਂ ਪਹਾੜੀ, ਨੀਮ-ਪਹਾੜੀ ਅਤੇ ਢਲਾਣਾ ਆਦਿ ਦਾ ਜ਼ਿਕਰ ਕਰਦਾ ਕਰਦਾ ਪਰਾਸਰੀਰਕ ਸ਼ਕਤੀਆਂ ਦਾ ਵਰਨਣ ਕਰਦਾ ਹੋਇਆ ਉਹ ਇਕ ਪਰਾ-ਪ੍ਰਕ੍ਰਿਤਕ (ਸੁਪਰ-ਨੈਚਰਲ) ਵਾਤਾਵਰਣ ਸਿਰਜਣ ਦਾ ਕਮਾਲ ਵੀ ਕਰ ਵਿਖਾਉਂਦਾ ਹੈ।

ਖਲਨਾਇਕਾਂ ਵਰਗੇ ਮਿਥੀਹਾਸਿਕ ਨਾਇਕਾਂ ਦੀਆਂ ਆਪ-ਹੁਦਰੀਆਂ ਅਤੇ ਜ਼ਿਆਦਾਤੀਆਂ ਦੀ ਗੱਲ ਕਰਦਿਆਂ 'ਹੰਸ', ਕਿਰਤੀਆਂ, ਕਾਮਿਆਂ, ਮਜ਼ਦੂਰਾਂ ਦੇ ਸ਼ੋਸ਼ਤ ਵਰਗ ਦੇ ਸੰਦਰਭ ਵਿੱਚ ਅਧੁਨਿਕ ਅਰਥ ਜੋੜਕੇ ਉਹ ਸਮਾਜਵਾਦ ਦੇ ਸੰਕਲਪ ਨੂੰ ਵੀ ਉਘੇੜਦਾ ਹੈ। ਮਨੁੱਖੀ ਕੁਕਰਮਾਂ ਦੀ ਲੀਲਾ ਨੂੰ ਉਘਾੜਣ ਲਈ ਉਸਨੇ ਪਸ਼ੂਆਂ ਪੰਛੀਆਂ ਅਤੇ ਮੱਛੀਆਂ ਆਦਿ ਦੀ ਜੁਬਾਨੀ ਮਨੁੱਖ ਨੂੰ ਖਰੀਆਂ ਖਰੀਆਂ ਸੁਨਾਈਆਂ ਹਨ। ਮੱਛੀਆਂ ਦੀ ਜੁਬਾਨੀ ਕਵੀ ਨੇ ਨਿਘਰਦੀਆਂ ਜਾਂ ਰਹੀਆਂ ਮਾਨਵੀ ਕਦਰਾਂ-ਕੀਮਤਾਂ ਲਈ ਗਰਜ-ਪ੍ਰਸਤ ਮਨੁਖ ਨੂੰ ਜੁਮੇਵਾਰ ਠਹਿਰਾਇਆ ਹੈ ਅਤੇ ਮਾਨਵਤਾ ਦੇ ਨਿਕਲ ਰਹੇ ਜਨਾਜ਼ੇ ਲਈ ਉਸਨੂੰ ਸ਼ਰਮਸ਼ਾਰ ਹੋਣ ਲਈ ਮਜ਼ਬੂਰ ਕੀਤਾ ਹੈ। ਥੋਥਲੇ ਰੂੜੀਵਾਦੀ ਪਰਦਿਆਂ ਨੂੰ ਹਟਾ ਕੇ ਮਾਨਵ-ਜਗਤ ਦੀਆਂ ਉਦਾਤ ਭਾਵਨਾਵਾਂ ਨੂੰ ਮੂਰਤੀਮਾਨ ਕਰਨ ਲਈ ਉਹ ਯਤਨਸ਼ੀਲ ਹੈ। ਕੁੱਲ ਮਿਲਾ ਕੇ ਮੈਂ ਇਸ ਰਚਨਾ ਨੂੰ ਆਧੁਨਿਕ ਪੰਜਾਬੀ ਸਾਹਿਤ ਦੀਆਂ ਕੁੱਝ-ਕੁ ਉੱਚ-ਪਾਏ ਦੀ ਰਚਨਾਵਾਂ ਵਿਚ ਸ਼ੁਮਾਰ ਕਰਦਾ ਹਾਂ।

-ਪ੍ਰੋ. ਪ੍ਰਿਤਪਾਲ ਸਿੰਘ ਮਹਿਰੋਕ

ਹੁਸ਼ਿਆਰਪੁਰ (;ਕਾ)

ਸ਼ਕੁੰਤਲਾ॥19॥